ਦਸੂਹਾ,3 ਜਨਵਰੀ(ਰਾਜਦਾਰ ਟਾਇਮਸ): ਗੁਰਦਵਾਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰਾਂ ਅਤੇ ਸੰਤ ਬਾਬਾ ਹਰਚਰਨ ਸਿੰਘ ਖਾਲਸਾ ਰਮਦਾਸਪੁਰ ਵਾਲ਼ਿਆਂ ਵਲੋਂ ਅੰਤਰ ਰਾਸ਼ਟਰੀ ਧਾਰਮਿਕ ਰਾਜ ਕਵੀ ਸਵ:ਚਰਨ ਸਿੰਘ ਸਫਰੀ (ਸਾਕਾ ਸਰਹੰਦ) ਦੇ ਰਾਚੇਤਾ ਦੀ ਯਾਦ ਵਿੱਚ ਮਹਾਨ ਕੀਰਤਨ, ਢਾਡੀ ਅਤੇ ਕਵੀ ਦਰਬਾਰ ਕਰਵਾਇਆਂ ਜਾ ਰਿਹਾ ਹੈ।ਜਾਣਕਾਰੀ ਦਿੰਦੇ ਹੋਏ ਭਾਈ ਸੁੱਖਜੀਵਨ ਸਿੰਘ ਸਫਰੀ ਅਤੇ ਭਾਈ ਜਸਵਿੰਦਰ ਸਿੰਘ ਧੁੱਗਾ ਮੁੱਖ ਬੁਲਾਰਾ ਗੁਰਦਵਾਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਨੇ ਦੱਸਿਆਂ ਕਿ ਇਹ ਧਾਰਮਿਕ ਸਮਾਗਮ ਦਸੂਹਾ ਦੇ ਮਹੱਲਾ ਕਹਿਰੋਵਾਲੀ ਪੰਨਵਾਂ ਰੋਡ ਨੇੜੇ ਸ਼੍ਰੀ ਗੁਰੁ ਤੇਗ ਬਹਾਦਰ ਖਾਲਸਾ ਕਾਲਜ ਕੋਲ ਸਫਰੀ ਕੁਟੀਆ ਵਿਖੇ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਪੰਥ ਦੇ ਮਹਾਨ ਰਾਗੀ, ਢਾਡੀ ਅਤੇ ਕਵੀ ਸੱਜਣ ਸੰਗਤਾਂ ਨੂੰ ਗੁਰੁ ਇਤਿਹਾਸ ਨਾਲ ਜੋੜਨ ਦਾ ਯਤਨ ਕਰਨਗੇ।ਇਸ ਮੌਕੇ ਉਹਨਾਂ ਨਾਲ ਡਾ.ਹਰਮਿੰਦਰ ਸਿੰਘ ਸਹਿਜ, ਜਸਵਿੰਦਰ ਸਿੰਘ, ਗਿਆਨੀ ਆਤਮਾ ਸਿੰਘ, ਹਰਵਿੰਦਰ ਸਿੰਘ ਲਵਲੀ, ਉੱਘੇ ਸਮਾਜ ਸੇਵਕ ਜਗਦੀਸ਼ ਸਿੰਘ ਸੋਹੀ, ਮਾਸਟਰ ਜਰਨੈਲ ਸਿੰਘ ਘੁੰਮਣ, ਰਵੀ ਸਿਆਲ, ਵਕੀਲ ਦਮਨਜੀਤ ਕੌਰ, ਸੁੱਖਚਰਨਬੀਰ ਸਿੰਘ, ਅਰਸ਼ਬੀਰ ਸਿੰਘ ਅਤੇ ਮਾਤਾ ਮੋਹਣ ਕੌਰ ਸਫਰੀ ਹਾਜ਼ਰ ਸਨ।

Previous articleਅਧਿਆਪਕਾਂ ਦੀ ਅੰਗਰੇਜ਼ੀ ਭਾਸ਼ਾ ਦੀ ਸੁੰਦਰ ਲਿਖਾਈ ਵਰਕਸ਼ਾਪ 11 ਤੋਂ 18 ਜਨਵਰੀ ਤੱਕ: ਇੰਜੀ. ਸੰਜੀਵ ਗੌਤਮ
Next articleदशमेश गल्र्ज कॉलेज की छात्राओं का एमए भाग दो का परिणाम रहा शानदार