ਤਲਵਾੜਾ ਪਰਟੀ ਦਫ਼ਤਰ ਵਿਖੇ ਹੋਈ ਮੀਟਿੰਗ ਵਿੱਚ ਸ਼ਿਰਕਤ ਕੀਤੀ ਬਸਰਾ, ਸੰਧੂ, ਕਿਸ਼ੋਰੀ ਲਾਲ ਤੇ ਇੰਟਰਨੈਸ਼ਨਲ ਰੈਸਲਰ ਨਿਰਮਲ ਸਿੰਘ ਨੇ


ਤਲਵਾੜਾ,22 ਨਵੰਬਰ(ਰਾਜਦਾਰ ਟਾਇਮਸ): ਆਮ ਆਦਮੀ ਪਰਟੀ ਦੀ ਇੱਕ ਮੀਟਿੰਗ ਪਰਟੀ ਦੇ ਦਫ਼ਤਰ ਵਿਖੇ ਹੋਈ।ਮੀਟਿੰਗ ‘ਚ ਸੁਰਿੰਦਰ ਸਿੰਘ ਬਸਰਾ, ਗੁਰਬਿੰਦਰ ਸਿੰਘ ਸੰਧੂ, ਕਿਸ਼ੋਰੀ ਲਾਲ ਸ਼ਰਮਾ ਤਲਵਾੜਾ ਤੇ ਇੰਟਰਨੈਸ਼ਨਲ ਰੈਸਲਰ ਨਿਰਮਲ ਸਿੰਘ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਪਾਰਟੀ ਦੇ ਪੁਰਾਣੇ ਵਰਕਰ ਵੀ ਸ਼ਾਮਲ ਹੋਏ।ਵੱਖ-ਵੱਖ ਬੁਲਾਰੇਆਂ ਨੇ ਮੀਟਿੰਗ ਨੂੰ ਸੰਬੋਧਨ ਕਰਦੇਆਂ ਕਿਹਾ ਕਿ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਤੇ ਇਸ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ। ਦਿੱਲੀ ਵਿੱਖੇ ਅਰਵਿੰਦ ਕੇਜਰੀ ਵਾਲ ਸਰਕਾਰ ਵੱਲੋ ਕਿਤੇ ਜਾ ਰਹੇ ਲੋਕ ਭਲਾਈ ਦੇ ਕੰਮਾ ਦੀ ਸ਼ਲਾਘਾ ਕੀਤੀ ਜਾ ਰਹੀ ਹੈ।ਹੁਣ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਤੀਸਰਾ ਫਰੰਟ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ। ਪਾਰਟੀ ਤਲਵਾੜਾ ਵਿੰਗ ਦੇ ਜੁਝਾਰੂ ਵਰਕਰਾਂ ਵੱਲੋਂ ਦਿਨ ਰਾਤ ਪਾਰਟੀ ਦੀ ਮਜ਼ਬੂਤੀ ਸਬੰਧੀ ਬਲਾਕ ਅਧੀਨ ਆਉਂਦੇ ਪਿੰਡਾਂ ਵਿੱਚ ਜਾ ਕੇ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਸਬੰਧੀ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨਾ ਕਿਹਾ ਕਿ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਸਬੰਧੀ ਯਤਨ ਕੀਤੇ ਜਾ ਰਹੇ ਹਨ। ਉਨਾ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਪਿੰਡ-ਪਿੰਡ ਜਾ ਕੇ ਪਾਰਟੀ ਵਰਕਰਾਂ ਵੱਲੋਂ ਪਾਰਟੀ ਦੇ ਕੀਤੇ ਕੰਮਾਂ ਸਬੰਧੀ ਦਿਨ ਰਾਤ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਨੁੱਕੜ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ।ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਕੇਜਰੀਵਾਲ ਮੁੱਖ ਮੰਤਰੀ ਦਿੱਲੀ ਅਤੇ ਉਨ•ਾਂ ਦੀ ਸਮੁੱਚੀ ਟੀਮ ਵੱਲੋਂ ਦਿੱਲੀ ਵਿਖੇ ਕੀਤੇ ਗਏ, ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕ ਆਪ ਪਾਰਟੀ ਵਿਚ ਜੁੜ ਰਹੇ ਹਨ।ਇਸ ਮੀਟਿੰਗ ਦੌਰਾਨ ਪਾਰਟੀ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਤੇ ਵਰਕਰਾਂ ਦੀ ਅਣਥੱਕ ਮਿਹਨਤ ਨੂੰ ਦੇਖਦੇ ਹੋਏ ਅੱਜ ਰਣਜੀਤ ਸਿੰਘ ਤਲਵਾੜਾ, ਮੇਜਰ ਸਿੰਘ ਸਾਨਪੁਰ, ਰਵਿੰਦਰ ਸਿੰਘ ਬਰਿੰਗਲੀ ਤੇ ਮਦਨ ਲਾਲ ਤਲਵਾੜਾ ਆਪਣੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ। ਇਨ•ਾਂ ਦਾ ਸਾਰਿਆਂ ਦਾ ਪਾਰਟੀ ਨੇਤਾਵਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਸ਼ਾਮਲ ਹੋਏ ਸਾਰਿਆਂ ਨੇ ਕਿਹਾ ਕਿ ਹਾਈ ਕਮਾਂਡ ਵੱਲੋਂ ਜੋ ਵੀ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ। ਉਹ ਉਸ  ਨੂੰ ਪੂਰੀ ਤਨਦੇਹੀ ਦੇ ਨਾਲ ਉਨ•ਾਂ ਕੰਮਾਂ ਨੂੰ ਨੇਪਰੇ ਚਾੜ•ਾਂਗੇ ਤੇ ਦਿਨ ਰਾਤ ਪਾਰਟੀ ਲਈ ਮਿਹਨਤ ਕਰਾਂਗੇ। ਤਾਂ ਜੋ ਆਉਣ ਵਾਲੀਆਂ 2022 ਦੀਆਂ ਚੋਣਾਂ ਦੇ ਵਿੱਚ ਪਾਰਟੀ ਦੀ ਮਜ਼ਬੂਤੀ ਦੇ ਨਾਲ ਜਿੱਤ ਹੋਵੇ। ਉਨ•ਾਂ ਕਿਹਾ ਕਿ ਦਿੱਲੀ ਸਰਕਾਰ ਬਿਜਲੀ ਮੁਫ਼ਤ ਦੇ ਰਹੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਸਭ ਤੋਂ ਮਹਿੰਗੀ ਬਿਜਲੀ ਲਾਕਡਾਊਨ ‘ਚ ਪਈ, ਦਿੱਲੀ ‘ਚ ਵਾਟਰ ਸਪਲਾਈ ਸਸਤੀ ਤੇ ਪੰਜਾਬ ਵਿਚ ਮਹਿੰਗੀ, ਦਿੱਲੀ ਸਰਕਾਰ ਲੋਕਾਂ ਦੇ ਟੈਕਸ ਵਜੋਂ ਲਏ ਪੈਸੇ ਉਨ•ਾਂ ਨੂੰ ਵਾਪਸ ਕਰਦੇ ਪੰਜਾਬ ਵਿੱਚ ਇਸ ਤਰ•ਾਂ ਦਾ ਕੁਝ ਵੀ ਨਹੀਂ।ਉਨ•ਾਂ ਹੋਰ ਕਿਹਾ ਕਿ ਕਰਜ਼ਾ ਮਾਫ਼ ਕਰਨ ਦੀ ਗੱਲ ਕੈਪਟਨ ਸਰਕਾਰ ਨੇ ਕੀਤੀ ਸੀ, ਪਰ ਹਰ ਰੋਜ਼ ਕੋਈ ਨਾ ਕੋਈ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ।ਮੀਟਿੰਗ ਵਿੱਚ ਹਾਜ਼ਰ ਹੋਏ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋ ਜਾਣੂ ਕਰਵਾਇਆ।ਇਸ ਮੌਕੇ ਨਵਜੋਤ ਸਿੰਘ ਸੰਧੂ, ਅਜੇ ਸ਼ਰਮਾ, ਸੁਸ਼ਾਂਤ, ਵਿਸ਼ਾਲ ਰਮਨ, ਸੁਰੇਸ਼ ਕੁਮਾਰ, ਮਨਜੀਤ ਸਿੰਘ ਰਾਣਾ, ਬੌਬੀ ਚੱਢਾ, ਜੈਰਾਮ ਸ਼ਰਮਾ, ਅਭਿਸ਼ੇਕ ਸ਼ਰਮਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਾਰਟੀ ਵਰਕਰਾ ਹਾਜਰ ਸਨ।

Previous articleचुनाव अधिकारी पंजाब ने किया जिले के पोलिंग बूथों पर लगे कैंपों का औचक निरीक्षण
Next articleपाकिस्तान की एक और साजिश का हुआ पर्दाफाश