ਦੇਸ਼ ਵਿੱਚ ਲਗਾਤਾਰ 7ਵੇਂ ਦਿਨ ਕੋਰੋਨਾ ਦੇ 18 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅੱਜ ਪਹਿਲੀ ਵਾਰ ਇੱਕ ਦਿਨ ‘ਚ ਤਕਰੀਬਨ 21 ਹਜ਼ਾਰ ਕੇਸ ਦਰਜ ਕੀਤੇ ਗਏ।

ਨਵੀਂ ਦਿੱਲੀ: ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦੁਨੀਆ ‘ਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ। ਭਾਰਤ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ ਸਾਢੇ ਛੇ ਲੱਖ ਨੂੰ ਪਾਰ ਕਰ ਗਈ ਹੈ।

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ, ਹੁਣ ਤੱਕ 6 ਲੱਖ 25 ਹਜ਼ਾਰ 544 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 18213 ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਤਿੰਨ ਲੱਖ 79 ਹਜ਼ਾਰ ਲੋਕ ਵੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 20 ਹਜ਼ਾਰ 903 ਨਵੇਂ ਕੇਸ ਸਾਹਮਣੇ ਆਏ ਤੇ 379 ਮੌਤਾਂ ਹੋਈਆਂ।

ਦੇਸ਼ ਵਿੱਚ 2 ਜੁਲਾਈ ਤੱਕ ਕੁੱਲ 92 ਲੱਖ 97 ਹਜ਼ਾਰ 749 ਕੋਰੋਨਾ ਟੈਸਟ ਹੋ ਚੁੱਕੇ ਹਨ। ਇਸ ਵਿੱਚੋਂ ਕੱਲ੍ਹ 2 ਲੱਖ 41 ਹਜ਼ਾਰ 576 ਟੈਸਟ ਲਏ ਗਏ।

Previous articleFB ‘इश्क’ ले डूबा 55 साल के किसान को, 13 दिन के प्यार में लुटा दिए लाखों रुपए
Next articleIndia China Tension: ਮੋਦੀ ਦੇ ਲੇਹ ਦੌਰੇ ਤੋਂ ਭੜਕਿਆ ਚੀਨ, ਚਿੜ੍ਹ ਕੇ ਦਿੱਤਾ ਵੱਡਾ ਬਿਆਨ