ਗੜ੍ਹਦੀਵਾਲਾ,(ਰਾਜਦਾਰ ਟਾਇਮਸ); ਭਾਜਪਾ ਵੱਲੋਂ ਇਸ ਔਖੀ ਕੜੀ ਵਿੱਚ ਜਨਤਾ ਦੀ ਧਨਦੇਹੀ ਨਾਲ਼ ਸੇਵਾ ਕਰ ਰਹੇ ਸਰਕਾਰੀ ਹਸਪਤਾਲ ਗੜ੍ਹਦੀਵਾਲਾ ਦੇ ਸਟਾਫ਼ ਨੂੰ ਕੀਤੀ ਗਿਆ ਸਨਮਾਨਿਤ।ਇਸ ਮੌਕੇ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੀ ਇਸ ਔਖੀ ਘੜੀ ਵਿੱਚ ਸਰਕਾਰੀ ਹਸਪਤਾਲ ਗੜ੍ਹਦੀਵਾਲਾ ਦੇ ਸਟਾਫ਼ ਵਲੋਂ ਇੱਕ ਵੱਡਾ ਯੋਗਦਾਨ ਪਾਇਆ ਜਾ ਰਿਹਾ। ਮਨਹਾਸ ਨੇ ਕਿਹਾ ਕੇ ਸਟਾਫ਼ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਲੋਕਾਂ ਦੀ ਦਿਨ ਰਾਤ ਸੇਵਾ ਕਰ ਰਿਹਾ। ਉਨ੍ਹਾਂ ਕਿਹਾ ਕਿ ਵਹੁਤ ਸਾਰੇ ਮਰੀਜ਼ਾਂ ਨੇ ਵੀ ਦੱਸਿਆ ਕਿ ਸਟਾਫ਼ ਵੱਲੋਂ ਚੰਗੇ ਤਰੀਕੇ ਨਾਲ਼ ਡੀਲ ਕੀਤਾ ਜਾਂ ਰਿਹਾ। ਉਨ੍ਹਾਂ ਕਿਹਾ ਕਿ ਹਸਪਤਾਲ ਆਉਣ ਵਾਲੇ ਲੋਕ ਸਟਾਫ਼ ਦੀ ਕਾਰਗੁਜ਼ਾਰੀ ਸੰਤੁਸ਼ਟ ਹਨ।ਇਸ ਮੌਕੇ ਡਾ.ਯਸ਼ਪਾਲ ਸਿੰਘ,ਫਾਰਮਸਿਸਟ ਪਰਮਜੀਤ ਸਿੰਘ, ਪ੍ਰਭਜੋਤ ਕੌਰ, ਸਰਤਾਜ ਸਿੰਘ, ਜਗਦੀਪ ਸਿੰਘ, ਰੁਪਿੰਦਰ ਸਿੰਘ, ਸੁਰਿੰਦਰ ਕੌਰ, ਸੁਰਜੀਤ ਸਿੰਘ, ਅਸ਼ਨੀ ਕੁਮਾਰ ਆਦਿ ਸਮੂਹ ਸਟਾਫ਼ ਨੂੰ ਕੀਤਾ ਸਨਮਾਨਿਤ।ਇਸ ਮੌਕੇ ਯੂਥ ਦੇ ਜ਼ਿਲ੍ਹਾ ਪ੍ਰਧਾਨ ਯੋਗੇਸ਼ ਸਪਰਾ, ਅਬਾਸ ਸ਼ਾਕਰ, ਸ਼ਹਿਰੀ ਪ੍ਰਧਾਨ ਗੋਪਾਲ ਐਰੀ, ਗਗਨ ਕੋਸ਼ਲ, ਨਿਤਿਨ ਕੁਮਾਰ, ਮੋਹਿਤ, ਰਕੇਸ਼ ਸਿੰਘ, ਪਵਨ ਕੁਮਾਰ ਆਦਿ ਭਾਜਪਾ ਵਰਕਰ ਹਾਜਿਰ ਸਨ।