ਹਾਜੀਪੁਰ,26 ਨਵੰਬਰ(ਰਾਜਦਾਰ ਟਾਇਮਸ): ਭਾਜਪਾ ਮੰਡਲ ਵੱਲੋਂ ਸੰਵਿਧਾਨ ਦਿਵਸ ਦੇ ਮੋਕੇ ਤੇ ਰਾਸ਼ਟਰ ਸੰਵਿਧਾਨ ਨਿਰਮਾਤਾ ਸਾਹਿਬ ਡਾਕਟਰ ਭੀਮਰਾਉ ਅੰਬੇਦਕਰ ਜੀ ਨੂੰ ਯਾਦ ਕਿੱਤਾ ਗਿਆ। ਅਤੇ ਉਂਨਾਂ ਦੇ ਚਰਣਾਂ ਵਿੱਚ ਪੁਸ਼ਪ ਅਰਪਣ ਕਿਤੇ। ਭਾਜਪਾ ਮੰਡਲ ਪ੍ਰਧਾਨ ਅਨਿਲ ਵਸ਼ਿਸ਼ਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ 26 ਨਵੰਬਰ 1949 ਨੂੰ ਅੋਪਚਾਰਕ ਰੂਪ ਵਿੱਚ ਸੰਵਿਧਾਨ ਨੂੰ ਅਪਣਾਇਆ ਸੀ। ਇਸ ਨੁੰ ਲਾਗੁ 26 ਜਨਵਰੀ 1950 ਵਿੱਚ ਕਿੱਤਾ ਗਿਆ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੰਵਿਧਾਨ ਦਿਵਸ ਨੂੰ ਮਨਾਉਣ ਦਾ ਫੇਸਲਾ ਇਸ ਉਦੇਸ਼ ਨਾਲ ਕਿੱਤਾ ਕਿਉਂਕਿ ਭਾਰਤ ਦਾ ਨੌਜਵਾਨ ਇਸ ਇਤਿਹਾਸਿਕ ਦਿਨ ਪ੍ਰਤੀ ਜਾਣੁ ਹੋਵੇ। ਇਸ ਸਮੇਂ ਭਾਜਪਾ ਮੰਡਲ ਮਹਾਂਮੰਤਰੀ ਸੁਬੇਦਾਰ ਰਣਜੀਤ ਸਿੰਘ, ਠਾਕੁਰ ਕਰਣ ਸਿੰਘ, ਸ਼ਹਿਰੀ ਪ੍ਰਧਾਨ ਸੁਰਿੰਦਰ ਮੋਹਣ ਬਜਾਜ, ਉਪ ਪ੍ਰਧਾਨ ਵਿਕਰਮ ਸਿੰਘ, ਸੁਭਾਸ਼ ਚੌਧਰੀ ਹੰਦਵਾਲ, ਯੁਵਾ ਨੇਤਾ ਗੋਬਿੰਦ ਰਾਏ ਗੋਲਡੀ, ਰਾਹੁਲ ਰਾਏ, ਸਤਵਿੰਦਰ ਸਿੰਘ, ਤਰੁਣ ਠਾਕੁਰ, ਵਿਕਾਸ ਚੌਧਰੀ, ਮਨਜੀਤ ਗਰੇਵਾਲ਼, ਲਾਖਨ ਸਿੰਘ, ਸਾਬਕਾ ਪੰਚ ਪ੍ਰੇਮਨਾਥ ਸ਼ਾਮਿਲ ਸਨ।