ਮੁਕੇਰੀਆਂ,10 ਦਸੰਬਰ(ਰਾਜਦਾਰ ਟਾਇਮਸ): ਹਲਕੇ ਵਿਚ ਪੈਂਦੇ ਪਿੰਡ ਬਛੋਵਾਲ ਸੜੋਆ ਵਿੱਚ ਮੈਡੀਕਲ ਟੀਮ ਬੁੱਢਾਬੜ ਵਲੋਂ ਅੱਜ ਕਰੋਨਾ ਟੈਸਟ ਕੈੰਪ ਲਗਾਇਆ। ਜਿਸ ਵਿੱਚ ਡਾ.ਸੀ.ਐਚ.ਓ ਅਨੂ ਬਾਲਾ, ਏ.ਐਨ.ਐਮ ਪ੍ਰਦੀਪ ਕੌਰ, ਐਮ.ਪੀ.ਐਚ.ਡਬਲਜੁ ਸੰਦੀਪ ਕੁਮਾਰ, ਆਸ਼ਾ ਵਰਕਰ ਜਸਵਿੰਦਰ ਕੌਰ ਵਲੋਂ ਕਰੋਨਾ ਟੈਸਟ ਵਲੋਂ ਡਿਊਟੀ ਨਿਭਾਈ ਗਈ। ਸਾਰਿਆਂ ਤੋਂ ਪਹਿਲਾਂ ਮੌਜੂਦਾ ਸਰਪੰਚ ਅਤੇ ਉਹਨਾਂ ਦੇ ਪਰਿਵਾਰ ਨੇ ਟੈਸਟ ਕਰਾਉਣ ਵਿੱਚ ਸ਼ੁਰੂਆਤ ਕੀਤੀ। ਪਿੰਡ ਵਾਲਿਆਂ ਦੇ ਦਿਲਾਂ ਵਿੱਚ ਜੋ ਕਰੋਨਾ ਵਲੋਂ ਡਰ ਸੀ, ਉਹ ਦੂਰ ਕਿਤਾ। ਨਰੇਗਾ ਵਿੱਚ ਕੰਮ ਕਰ ਰਹੀ ਲੇਬਰ ਅਤੇ ਨੌਜਵਾਨ ਬਜ਼ੁਰਗ ਅਤੇ ਬੱਚੇ ਜਿਹਨਾਂ ਨੇ ਟੈਸਟ ਕਰਵਾਉਣ ਵਿੱਚ ਹਿੱਸਾਂ ਲਿਆ। ਕੁੱਲ 45 ਜਾਣਿਆ ਦੇ ਟੈਸਟ ਹੋਏ। ਜਿਹਨਾਂ ਦੀ ਰਿਪੋਰਟ ਵਿੱਚ ਕੋਈ ਵੀ ਕਰੋਨਾ ਪੋਜਿਟਿਵ  ਨਹੀਂ ਪਾਇਆ ਗਿਆ। ਸਾਰਿਆਂ ਦੀ ਰਿਪੋਰਟ ਨੈਗੇਟਿਵ ਵਿੱਚ ਪਾਈ ਗਈ। ਡਾ.ਸੀ.ਐਚ.ਓ ਅਨੂ ਬਾਲਾ ਉਹਨਾਂ ਦੀ ਟੀਮ ਨੇ ਪਿੰਡ ਵਾਸੀਆਂ ਨੂੰ ਕਰੋਨਾ ਵਲੋਂ ਜਾਣਕਾਰੀ ਦਿੱਤੀ। ਉਨਾ ਆਖਿਆ ਕਿ ਮਾਸਕ ਪੌਣਾ ਸਾਮਾਜਿਕ ਦੂਰੀ ਰੱਖਣੀ ਹੱਥ ਮਿਲਾਉਣ ਤੋਂ ਪ੍ਰਹੇਜ ਅਤੇ ਜਦੋਂ ਵੀ ਬਾਹਰੋਂ ਘਰ ਆਓ ਤੇ ਹੱਥਾਂ ਨੂੰ ਸਾਬਣ ਨਾਲ ਜਰੂਰ ਸਾਫ ਕਰੋ। ਕਰੋਨਾ ਬਿਮਾਰੀ ਦੇ ਨਾਲ-ਨਾਲ ਹੋਰ ਵੀ ਕਈ ਬਿਮਾਰੀਆਂ ਤੋਂ ਬਚਣ ਦੀ ਜਾਣਕਾਰੀ ਦਿਤੀ। ਇਸ ਮੌਕੇ ਤੇਮੈਡੀਕਲ ਟੀਮ ਅਤੇ  ਪਿੰਡ ਵਾਸੀ ਹਾਜਿਰ ਸਨ।

Previous articleਪੰਜਾਬ ‘ਚ ਨੋਜਵਾਨ ਆਪ ਦੀ ਸਰਕਾਰ ਲਿਆਉਣ ਲਈ ਉਤਾਵਲੇ
Next articleस्वास्थ्य सलाहकारियों को अपनाने में कोई ढील न इस्तेमाल की जाये : अपनीत रियात