ਹੁਸ਼ਿਆਰਪੁਰ, 12 ਦਸੰਬਰ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਜਿਲ੍ਹਾ ਪ੍ਰਸ਼ਾਸਨ ਵੱਲੋਂ ਦਿਵਿਆਂਗਜਨਾਂ ਨੂੰ ਢੁੱਕਵਾਂ ਰੋਜਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਵਿਸ਼ੇਸ਼ ਮੇਲਾ 17 ਦਸੰਬਰ ਨੂੰ ਮਲਟੀ ਸਕਿੱਲ ਡਿਵਲਪਮੈਂਟ ਸੈਂਟਰ ‘ਚ ਸਥਿਤ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲਗਾਇਆ ਜਾਵੇਗਾ ਜਿਸਦਾ ਵੱਧ ਤੋਂ ਵੱਧ ਦਿਵਿਆਂਗਜਨਾਂ ਨੂੰ ਲਾਹਾ ਲੈਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਇਹ ਵਿਸ਼ੇਸ਼ ਰੋਜਗਾਰ ਮੇਲਾ ਸਵੇਰੇ 10:30 ਸ਼ੁਰੂ ਹੋਵੇਗਾ ਜਿਸ ਵਿੱਚ ਵੱਖ-ਵੱਖ ਪ੍ਰਾਈਵੇਟ ਦੇ ਨੁਮਾਇੰਦਿਆਂ ਵੱਲੋਂ ਦਿਵਿਆਂਗ ਉਮੀਦਵਾਰਾਂ ਦੀ ਇੰਟਰਵਿਊ ਰਾਹੀਂ ਮੌਕੇ ‘ਤੇ ਹੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਦਿਵਿਆਂਗਜਨਾਂ ਨੂੰ ਇਸ ਵਿਸ਼ੇਸ਼ ਮੇਲੇ ਵਿੱਚ ਪਹੁੰਚ ਕੇ ਆਪਣੀ ਸਮਰੱਥਾ ਅਨੁਸਾਰ ਰੋਜਗਾਰ ਦੀ ਪ੍ਰਾਪਤੀ ਕਰਕੇ ਸਵੈ-ਨਿਰਭਰ ਹੁੰਦਿਆਂ ਆਪਣੀ ਜਿੰਦਗੀ ਦੀਆਂ ਲੋੜਾਂ ਨੂੰ ਸੁਚੱਜੇ ਢੰਗ ਨਾਲ ਪੂਰਾ ਕਰਨਾ ਚਾਹੀਦਾ ਹੈ। ਜਿਲ੍ਹਾ ਰੋਜ਼ਗਾਰ ਅਫਸਰ ਕਰਮ ਸਿੰਘ ਨੇ  ਦੱਸਿਆ ਕਿ ਇਸ ਵਿਸ਼ੇਸ਼ ਰੋਜਗਾਰ ਮੇਲੇ ਸੰਬੰਧੀ ਲੋੜੀਂਦੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ ਤਾਂ ਜੋ ਜਿਲ੍ਹਾ ਪ੍ਰਸ਼ਾਸਨ ਦੇ ਇਸ ਵਿਲੱਖਣ ਉਪਰਾਲੇ ਨੂੰ ਪੂਰੀ  ਤਰ੍ਹਾਂ ਕਾਮਯਾਬ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਨੇਤਰਹੀਣ, ਨਾ ਚੱਲਣ  ਯੋਗ ਉਮੀਦਵਾਰ ਜਾਂ ਦੂਜੇ ਦੇ ਸਹਾਰੇ ਚੱਲਣ ਵਾਲੇ ਉਮੀਦਵਾਰ ਰੋਜਗਾਰ ਮੇਲੇ ਵਿੱਚ ਸ਼ਾਮਿਲ ਨਾ ਹੋਣ। ਉਨ੍ਹਾਂ ਦੱਸਿਆ ਕਿ ਦਿਵਿਆਂਗਜਨਾਂ ਲਈ ਰੋਜਗਾਰ ਮੇਲਿਆਂ ਸੰਬੰਧੀ ਉਮੀਦਵਾਰ ਜਿਲ੍ਹਾ ਰੋਜਗਾਰ ਦਫਤਰ ਦੇ ਫੇਸਬੁੱਕ ਪੇਜ਼ DBEE HOSHIARPUR ਰਾਹੀਂ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ।

Previous articleलोक अदालत में 663 मामलों का मौके पर निपटारा
Next articleउद्धव सरकार ने वो कर दिखाया जो आज तक देश व प्रदेश सरकार नहीं कर पाई: ओंकार कालिया