ਦਸੂਹਾ,25 ਨਵੰਬਰ(ਰਾਜਦਾਰ ਟਾਇਮਸ): ਸ਼ਹਿਰ ਦੇ ਵਸਨੀਕ ਅਨਹਦ ਸਿੰਘ ਬਾਜਵਾ ਨੇ ਉਸ ਸਮੇਂ ਇਲਾਕੇ ਦਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਜਦੋਂ ਲੈਫਟੀਨੈਂਟ ਬਣ ਕੇ ਅਪਨੇ ਘਰ ਦਸੂਹਾ ਪਹੁੰਚਣ ਤੇ ਉਨ•ਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਅਨਹਦ ਸਿੰਘ ਬਾਜਵਾ ਦੇ ਪਿਤਾ ਆਰ.ਐਸ ਬਾਜਵਾ ਲੋਕ ਸੇਵਾ ਦੀ ਭਾਵਨਾ ਨੂੰ ਲੈ ਕੇ ਇਸ ਮੌਕੇ ਤੇ ਅੰਮ੍ਰਿਤਸਰ ਵਿਖੇ ਬਤੌਰ ਸਿਵਲ ਜੱਜ ਸੀਨੀਅਰ ਡਿਵੀਜ਼ਨ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਇਸ ਮਹਾਨ ਸਪੁੱਤਰ ਦੇ ਮਾਤਾ ਹਰਪ੍ਰੀਤ ਕੌਰ ਬਾਜਵਾ ਉੱਘੇ ਸਮਾਜ ਸੇਵੀ ਦੇ ਨਾਲ ਨਾਲ ਡੀ.ਆਈ.ਜੀ ਫਿਲਿੰਗ ਸਟੇਸ਼ਨ ਦਸੂਹਾ ਵਿੱਖੇ ਹਾਜੀਪੁਰ ਰੋਡ ਤੇ ਚਲਾ ਰਹੇ ਹਨ। ਜਿਨ•ਾਂ ਨੇ ਇਸ ਮਹਾਨ ਸਪੁੱਤਰ ਦੀ ਬਹੁਤ ਰੀਝ ਨਾਲ ਪਰਵਰਿਸ਼ ਕਰਕੇ ਆਰਮੀ ਦਾ ਵੱਡਾ ਅਫ਼ਸਰ ਬਣਾ ਕੇ ਭਾਰਤ ਮਾਤਾ ਦੀ ਝੋਲੀ ਵਿੱਚ ਪਾਇਆ। ਜੋ ਕਿ ਦੇਸ਼ ਦੀਆਂ ਸਰਹੱਦਾਂ ਤੇ ਰਹਿ ਕੇ ਭਾਰਤ ਮਾਤਾ ਦੀ ਤਨਦੇਹੀ ਨਾਲ ਰੱਖਿਆ ਕਰੇਗਾ। ਉਹਨ•ਾਂ ਨੂੰ ਅਤੇ ਪਰਿਵਾਰ ਨੂੰ ਵਧਾਈ ਦੇਣ ਲਈ ਦਸੂਹਾ ਦੇ ਡੀਐੱਸਪੀ ਮੁਨੀਸ਼ ਕੁਮਾਰ ਸ਼ਰਮਾ ਅੱਜ ਅਨਹਦ ਸਿੰਘ ਦੇ ਘਰ ਪੁਹੰਚੇ। ਜਿੱਥੇ ਉਹਨ•ਾਂ ਪਰਿਵਾਰ ਨੂੰ ਆਪਣੇ ਵੱਲੋਂ ਹਾਰਦਿਕ ਵਧਾਈ ਦਿੱਤੀ। ਉੱਥੇ ਅਨਹਦ ਸਿੰਘ ਨੂੰ ਸ਼ੁਭ ਇੱਛਾਵਾਂ ਨਾਲ ਗੁਲਦਸਤਾ ਭੇਂਟ ਕਰਦੇ ਹੋਏ ਭਵਿੱਖ ਵਿੱਚ ਇਸੇ ਤਰ•ਾਂ ਤਰੱਕੀ ਦੀਆਂ ਬੁਲੰਦੀਆਂ ਛੂਹ ਕੇ ਪ੍ਰੀਵਾਰ ਅਤੇ ਹਲਕੇ ਦਾ ਨਾਮ ਰੌਸ਼ਨ ਕਰਨ ਦੀ ਕਾਮਨਾ ਕੀਤੀ।

Previous articleदिसंबर में लगने वाले स्व रोजगार ऋण मेले में अधिक से अधिक संख्ता में नौजवान ले भाग : अपनीत रियात
Next articleभारतीय रेलवे ने रद्द किया कई ट्रेनों को, चक्रवात निवार के चलते