ਜਿਲੇ ‘ਚ 3 ਮੌਤ ਹੋਣ ਨਾਲ ਮੋਤਾਂ ਦੀ ਗਿਣਤੀ ਹੋਈ 258
ਹੁਸ਼ਿਆਰਪੁਰ,1 ਦਸੰਬਰ(ਰਾਜਦਾਰ ਟਾਇਮਸ): ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1586 ਨਵੇ ਸੈਪਲ ਲੈਣ ਨਾਲ ਅਤੇ 1094 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 30 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7001 ਹੋ ਗਈ ਹੈ।ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 196392 ਹੋ ਗਈ ਹੈ। ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 189221 ਸੈਪਲ ਨੈਗਟਿਵ, ਜਦਕਿ 1507 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 149 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 258 ਹੈ। ਐਕਟਿਵ ਕੇਸਾ ਦੀ ਗਿਣਤੀ ਹੈ 170, ਜਦਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 6566 ਹਨ।ਸਿਵਲ ਸਰਜਨ ਡਾ.ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 30 ਪਾਜੇਟਿਵ ਕੇਸ ਆਏ ਹਨ। ਉਨਾ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ 13 ਕੇਸ ਸਬੰਧਿਤ ਹਨ ਜਦਕਿ ਬਾਕੀ ਜਿਲੇ ਦੇ ਸਿਹਤ ਕੇਦਰਾਂ ਦੇ 17 ਪਾਜੇਟਵ ਮਰੀਜ ਹਨ।ਜਿਲੇ ਵਿੱਚ ਕਰੋਨਾ ਨਾਲ ਤਿੰਨ ਮੌਤ ਹੋਈਆਂ (1) 66 ਸਾਲਾ ਵਿਆਕਤੀ ਵਾਸੀ ਏਕਤਾ ਨਗਰ ਹੁਸ਼ਿਆਰਪੁਰ ਦੀ ਮੌਤ ਹੋਈ ਐਮਐਚ ਜਲੰਧਰ ( 2) 40 ਵਿਆਕਤੀ ਵਾਸੀ ਪੰਧਿਆਰ ਸਿਹਤ ਕੇਦਰ ਪੋਸੀ ਮੌਤ ਹੋਈ ਨਿਜੀ ਹਸਪਤਾਲ ਨਵਾਂ ਸ਼ਹਿਰ (3) 69 ਸਾਲਾ ਵਿਆਕਤੀ ਨਿਉ ਕਲੋਨੀ ਚੋਹਾਲ ਦੀ ਮੌਤ ਸੈਕਰਿਡ ਹਸਪਤਾਲ ਜਲੰਧਰ ਵਿਖੇ ਹੋਈ ਹੈ।ਸਿਵਲ ਸਰਜਨ ਲੋਕਾ ਨੂੰ ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।