ਪੰਜਾਬ ਤੇ ਹਰਿਆਣਾ ‘ਚ ਵੀਰਵਾਰ ਨੂੰ ਵੀ ਮੌਸਮ ਗਰਮ ਹੀ ਰਿਹਾ। ਇੱਥੇ ਪਾਰਾ ਆਮ ਨਾਲੋਂ ਦੋ-ਤਿੰਨ ਡਿਗਰੀ ਸੈਲਸੀਅਸ ਜ਼ਿਆਦਾ ਹੀ ਦਰਜ ਕੀਤਾ ਗਿਆ।

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ‘ਚ ਵੀਰਵਾਰ ਨੂੰ ਵੀ ਮੌਸਮ ਗਰਮ ਹੀ ਰਿਹਾ। ਇੱਥੇ ਪਾਰਾ ਆਮ ਨਾਲੋਂ ਦੋ-ਤਿੰਨ ਡਿਗਰੀ ਸੈਲਸੀਅਸ ਜ਼ਿਆਦਾ ਹੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਇੱਥੇ ਪਾਰਾ 37.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਤੇ ਪੰਜਾਬ ਦੋਵਾਂ ਰਾਜਾਂ ਵਿੱਚ ਦੱਖਣ ਪੱਛਮੀ ਮੌਨਸੂਨ ਨੇ ਹਫਤਾ ਪਹਿਲਾਂ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਵਿੱਚ ਹਰਿਆਣਾ ਤੇ ਪੰਜਾਬ ਵਿੱਚ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ।

ਪੰਜਾਬ ‘ਚ ਅੰਮ੍ਰਿਤਸਰ ਦਾ ਤਾਪਮਾਨ 40.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਹੈ। ਲੁਧਿਆਣਾ ਤੇ ਪਟਿਆਲਾ ਵਿੱਚ ਤਾਪਮਾਨ ਕ੍ਰਮਵਾਰ 40.6 ਡਿਗਰੀ ਤੇ 38.2 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ 5 ਤੋਂ 3 ਡਿਗਰੀ ਸੈਲਸੀਅਸ ਵੱਧ ਹੈ।

ਮੌਸਮ ਵਿਭਾਗ ਦੇ ਅਨੁਸਾਰ, ਦੱਖਣ-ਪੱਛਮੀ ਮੌਨਸੂਨ ਦੀਆਂ ਹਵਾਵਾਂ ਹਿਮਾਲਿਆ ਦੀਆਂ ਪਹਾੜੀਆਂ ਤੇ ਉੱਤਰ-ਪੂਰਬ ਤੇ ਉੱਤਰ-ਪੂਰਬ ਹਿੱਸਿਆਂ ਵੱਲ ਵਧਦੀਆਂ ਹੋਣ ਕਰਕੇ, ਰਾਜ ਵਿੱਚ ਮੌਸਮ ਗਰਮ ਤੇ ਆਮ ਨਾਲੋਂ ਵਧੇਰੇ ਹੋ ਗਿਆ ਕਿਉਂਕਿ ਮੌਨਸੂਨ ਦੀਆਂ ਹਵਾਵਾਂ ਉੱਤਰੀ ਭਾਰਤ, ਖਾਸ ਕਰਕੇ ਹਰਿਆਣਾ ਰਾਜ ਵਿੱਚ ਕਮਜ਼ੋਰ ਹੋ ਗਈਆਂ।

Previous articleIndia China Tension: ਮੋਦੀ ਦੇ ਲੇਹ ਦੌਰੇ ਤੋਂ ਭੜਕਿਆ ਚੀਨ, ਚਿੜ੍ਹ ਕੇ ਦਿੱਤਾ ਵੱਡਾ ਬਿਆਨ
Next articleਸ਼੍ਰੋਮਣੀ ਕਮੇਟੀ ਪੰਜਾਬ ਨਹੀਂ ਮਹਾਰਾਸ਼ਟਰ ਤੋਂ ਖਰੀਦੇਗੀ ਸਾਮਾਨ