ਤਲਵਾੜਾ,17 ਨਵੰਬਰ(ਰਾਜਦਾਰ ਟਾਇਮਸ): ਪਿੰਡ ਨੋਰੰਗਪੁਰ ਵਿਖੇ ਆਮ ਆਦਮੀ ਪਾਰਟੀ ਦੀ ਇਕ ਮੀਟਿੰਗ ਹੋਈ। ਜਿਸ ਵਿੱਚ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵਿਸ਼ੇਸ਼ ਤੋਰ ਤੇ ਪੰਹੁਚੇ। ਉਨਾ ਨੇ ਲੋਕਾਂ ਦੀਆ ਮੁਸ਼ਕਿਲਾਂ ਨੂੰ ਵੀ ਸੁਣਿਆਂ। ਘੁੰਮਣ ਨੇ ਦੱਸਿਆ ਕਿ ਇਸ ਇਲਾਕੇ ਵਿਚ ਕਿਸੇ ਵੀ ਪਾਰਟੀ ਨੇ ਆਮ ਲੋਕਾਂ ਦੀ ਸਾਰ ਨਹੀਂ ਲਈ। ਇਸ ਇਲਾਕੇ ਦੇ ਲੋਕ ਅੱਜ ਵੀ ਗੁਲਾਮੀ ਵਾਲਾ ਜੀਵਨ ਬਤੀਤ ਕਰ ਰਹੇ ਨੇ। ਉਨਾ ਕਿਹਾ ਕਿ ਲੋਕਾਂ ਦਿਆ ਨਿੱਕੀਆਂ-ਨਿੱਕੀਆਂ ਸੱਮਸਿਆਵਾਂ ਵੀ ਸਰਕਾਰ ਕੋਲੋਂ ਦੂਰ ਨਹੀਂ ਹੋ ਰਹੀਆਂ ਅਤੇ ਫੋਨ ਨੈਟਵਰਕ, ਪੀਣ ਵਾਲਾ ਪਾਣੀ, ਘਰ ਨੂੰ ਜਾਂਦੇ ਰਸਤੇ, ਅਵਾਰਾ ਪਸ਼ੂਆਂ ਦੀ ਮੁਸ਼ਕਿਲ ਸਾਰੇ ਲੋਕਾਂ ਨੂੰ ਹੈ। ਪਰ ਕਿਸੇ ਵੀ ਸਿਆਸੀ ਪਾਰਟੀ ਦਾ ਇਸ ਵੱਲ ਧਿਆਨ ਨਹੀਂ ਹੈ। ਉਨਾ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸਤਾ ਚ ਆਉਂਦੀ ਹੈ ਤਾਂ ਇਹਨਾਂ ਮੁੱਦਿਆ ਵੱਲ ਪਹਿਲ ਦੇ ਅਧਾਰ ਤੇ ਧਿਆਨ ਦਿੱਤਾ ਜਾਵੇਗਾ। ਇਸ ਸਮੇਂ ਰਾਹੁਲ ਸ਼ਰਮਾ, ਜਤਿੰਦਰ ਸੱਗਰ, ਡੀਸੀ ਕਮਾਹੀ, ਵਿਨੋਦ ਕੁਮਾਰ, ਸ਼ੁੱਭਮ ਸ਼ਰਮਾ, ਗਗਨ ਚੀਮਾਂ ਵੀ ਹਾਜ਼ਰ ਸੀ।