ਦਸੂਹਾ,17 ਨਵੰਬਰ(ਰਾਜਦਾਰ ਟਾਇਮਸ): ਨੇੜੇ ਦੇ ਪਿੰਡ ਬਾਜਾਚੱਕ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਸਪੋਰਟਸ ਕਲੱਬ ਵਲੋਂ ਕ੍ਰਿਕੇਟ ਟੂਰਨਾਮੈਂਟ ਸ਼ੁਰੂ ਹੋਇਆ। ਪਹਿਲਾਂ ਮੁਕਾਬਲਾ ਪਿੰਡ ਸ਼ਾਹੂ ਦਾ ਪਿੰਡ ਅਤੇ ਰਾਏ ਚੱਕ ਕਲੱਬ ਵਿਚਕਾਰ ਹੋਇਆ। ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਅਤੇ ਸਮਾਜ ਸੇਵਕ ਬਲਕਾਰ ਸਿੰਘ ਵਲੋਂ ਕੀਤਾ। ਇਸ ਸਮੇਂ ਆਗੂਆਂ ਨੇ ਕਿਹਾ ਕਿ ਕ੍ਰਿਕੇਟ ਟੂਰਨਾਮੈਂਟ ਕਰਵਾਉਣੇ ਸਮਾਜ ਲਈ ਬਹੁਤ ਜਰੂਰੀ ਨੇ ਅਤੇ ਨੌਜਵਾਨੀ ਨੂੰ ਨਸ਼ਿਆ ਤੋਂ ਬਚਾਉਣ ਲਈ ਇਹੋ ਜਿਹੇ ਉਪਰਾਲੇ ਜਰੂਰੀ ਨੇ ਤਾਂ ਹੀ ਸਾਡਾ ਸੂਬਾ ਖੁਸ਼ਹਾਲ ਹੋਵੇਗਾ। ਕਲੱਬ ਪ੍ਰਧਾਨ ਰੋਹਿਤ ਨੇ ਸੱਭ ਦਾ ਧੰਨਵਾਦ ਕੀਤਾ। ਇਸ ਸਮੇਂ ਬਿੱਲਾ ਹਿੰਮਤਪੁਰ, ਸਾਬੀ ਬਾਜਵਾ, ਓੁਕਾਂਰ ਠਾਕੁਰ, ਨਰਿੰਦਰਪਾਲ ਸਿੰਘ, ਹਰਬੰਸ ਸਿੰਘ, ਸੰਨੀ ਬਾਜਾਚੱਕ, ਸ਼ੈਂਟੀ ਬਾਜਾਚੱਕ, ਗਗਨ ਚੀਮਾਂ ਵੀ ਹਾਜ਼ਰ ਸਨ।

Previous articleहिमाचल में एक बार फिर फहराएगा भाजपा का ध्वज : राजेश बाघा/अनिल सच्चर, प्रदेश भाजपा प्रभारी बनने पर पंजाब भाजपा के वरिष्ठ नेताओं ने खन्ना को किया सम्मानित
Next articleਕੰਢੀ ਇਲਾਕੇ ਦੀ ਸਾਰ ਕਿਸੇ ਨੇ ਨਹੀਂ ਲਈ : ਐਡਵੋਕੇਟ ਘੁੰਮਣ, ਪਿੰਡ ਨੋਰੰਗਪੁਰ ਵਿਖੇ ਆਪ ਦੀ ਹੋਈ ਮੀਟਿੰਗ