ਭੁਲੱਥ,30 ਦਿਸੰਬਰ(ਰਾਜਦਾਰ ਟਾਇਮਸ): ਕੇਂਦਰ ਦੀ ਮੋਦੀ ਸਰਕਾਰ ਦੁਆਰਾ ਲਿਆਂਦੇ ਖੇਤੀ ਆਰਡੀਨੈਂਸਾਂ ਦੇ ਖ਼ਿਲਾਫ਼ ਜੋ ਕਿ ਭਾਰਤ ਭਰ ਦੇ ਕਿਸਾਨਾਂ ਦੁਆਰਾ ਦਿੱਲੀ ਵਿੱਚ ਸੰਘਰਸ਼ ਕੀਤਾ ਜਾ ਰਿਹਾ ਹੈ¢ਉਸ ਵਿੱਚ ਕਾਫ਼ੀ ਦਿਨਾਂ ਤੋਂ ਕਿਸਾਨਾਂ ਨੂੰ ਜੈਮਰ ਲਾ ਕੇ ਇੰਟਰਨੈੱਟ ਦੀਆਂ ਸੁਵਿਧਾਵਾਂ ਤੋਂ ਰੋਕਣ ਦੇ ਮੋਦੀ ਸਰਕਾਰ ਕੋਝੀ ਕੋਸ਼ਿਸ਼ ਕਰ ਰਹੀ ਸੀ¢ਇਸ ਮੁਸ਼ਕਲ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਸਮਝਦਿਆਂ, ਜਿੱਥੇ-ਜਿੱਥੇ ਵੀ ਕਿਸਾਨ ਮੋਦੀ ਸਰਕਾਰ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਹਨ¢ਉਥੇ-ਉਥੇ ਮੁਫਤ ਵਾਈ ਫਾਈ ਦੀ ਸੇਵਾ ਸ਼ੁਰੂ ਕੀਤੀ ਗਈ ਹੈ¢ਜਿਸ ਨਾਲ ਹੁਣ ਇੰਟਰਨੈੱਟ ਦੀ ਸੇਵਾ ਤੇਜ਼ ਚੱਲੇਗੀ¢ਸਰਬਜੀਤ ਸਿੰਘ ਲੁਬਾਣਾ ਨੇ ਕਿਹਾ ਕਿ ਕੇਜਰੀਵਾਲ ਹਮੇਸ਼ਾ ਕਿਸਾਨਾਂ ਦੇ ਨਾਲ ਡਟ ਕੇ ਖਡ਼੍ਹਾ ਹੈ ਅਤੇ ਅੱਗੋਂ ਵੀ ਜਦੋਂ ਵੀ ਕਿਸਾਨਾਂ ਨੂੰ ਕੋਈ ਮੁਸ਼ਕਲ ਆਵੇਗੀ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਜਿੱਥੋਂ ਤਕ ਸੰਭਵ ਹੋ ਸਕੇ ਕਿਸਾਨਾਂ ਦੀ ਮਦਦ ਕਰਦੀ ਰਹੇਗੀ¢ਉਨ੍ਹਾਂ ਨੇ ਕੇਜਰੀਵਾਲ ਦੁਆਰਾ ਕੀਤੇ ਇਸ ਸ਼ਲਾਘਾਯੋਗ ਕੰਮ ਲਈ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਪੰਜਾਬ ਵਾਸੀਆਂ ਨੂੰ ਕਿਸਾਨ ਅੰਦੋਲਨ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ¢ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਤਜਿੰਦਰ ਸਿੰਘ ਰੈਂਪੀ, ਸੂਰਤ ਸਿੰਘ ਦਫਤਰ ਇੰਚਾਰਜ, ਹਰਵਿੰਦਰ ਸਿੰਘ ਮੁਲਤਾਨੀ, ਜੋਗਿੰਦਰ ਸਿੰਘ ਕਮਰਾਵਾਂ, ਹਰਪ੍ਰੀਤ ਸਿੰਘ ਭਗਤਾਣਾ, ਮਨੋਜ ਵਰਮਾ ਆਦਿ ਵਾਲੰਟੀਅਰ ਹਾਜ਼ਰ ਸਨ¢