ਕਿਹਾ, ਨਗਰ ਕੌਂਸਲ ਚੋਣਾਂ ਚ ਆਪ ਦੀ ਜਿੱਤ ਯਕੀਨੀ

ਦਸੂਹਾ,(ਰਾਜਦਾਰ ਟਾਇਮਸ) : ਵਾਰਡ ਨੰਬਰ 4 ਬੰਤਾ ਸਿੰਘ ਕਲੋਨੀ ਚ ਆਮ ਆਦਮੀ ਪਾਰਟੀ ਨੂੰ ਉਸ ਸਮੇ ਮਜਬੂਤੀ ਮਿਲੀ ਜਦੋ ਵੈਦ ਵਿਵੇਕ ਗੁਪਤਾ ਸਾਥੀਆਂ ਸਮੇਤ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਅਤੇ ਸ਼ਹਿਰੀ ਪ੍ਰਧਾਨ ਬਿਕਰਮਜੀਤ ਸਿੰਘ ਸੰਧੂ ਦੀ ਅਗਵਾਈ ਚ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ¢ਇਸ ਸਮੇਂ ਸਾਰੇ ਆਗੂਆਂ ਨੇ ਵਿਵੇਕ ਗੁਪਤਾ ਤੇ ਸਾਥੀਆਂ ਨੂੰ ਪਾਰਟੀ ਦਾ ਮਫ਼ਲਰ ਪਾ ਕੇ ਸਨਮਾਨ ਕੀਤਾ¢ ਐਡਵੋਕੇਟ ਕਰਮਬੀਰ ਘੁੰਮਣ ਨੇ ਕਿਹਾ ਕਿ ਇਹੋ ਜਿਹੇ ਪਰਿਵਾਰਾ ਅਤੇ ਲੋਕਾਂ ਦੀ ਆਮ ਆਦਮੀ ਪਾਰਟੀ ਨੂੰ ਲੋੜ ਹੈ ਅਤੇ ਪਾਰਟੀ ਵੀ ਇਹੋ ਜਿਹੇ ਲੋਕਾਂ ਦੀ ਕਦਰ ਕਰਦੀ ਹੈ¢ਗੁਪਤਾ ਪਰਿਵਾਰ ਦੇ ਪਾਰਟੀ ਚ ਆਉਣ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ ਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਚ ਪਾਰਟੀ ਇਮਾਨਦਾਰ, ਮਿਹਨਤੀ ਅਤੇ ਸ਼ਹਿਰ ਦੇ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਅੱਗੇ ਲੈਕੇ ਆਵੇਗੀ ਜੋ ਦਸੂਹਾ ਸ਼ਹਿਰ ਤਰੱਕੀ ਕਰ ਸਕੇ ਕਿਉਂਕਿ ਕਾਂਗਰਸ ਦੇ ਰਾਜ ਵਿਚ ਸ਼ਹਿਰ ਦਾ ਕੋਈ ਵਿਕਾਸ ਨਹੀਂ ਹੋਇਆ¢ ਸਗੋਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ¢ਜਿਸ ਕਰਕੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨਾਲ ਜੁੱੜ ਰਹੇ ਨੇ¢ਨਗਰ ਕੌਂਸਲ ਚੋਣਾਂ ਚ ਆਪ ਦਾ ਸਾਥ ਦੇਣਗੇ, ਜਿਸ ਨਾਲ ਪਾਰਟੀ ਦੀ ਜਿੱਤ ਯਕੀਨੀ ਹੈ¢ਇਸ ਸਮੇ ਕਰਨੈਲ ਸਿੰਘ ਖਾਲਸਾ, ਸੰਤੋਖ ਕੁਮਾਰ ਤੋਖੀ, ਬਾਊ ਸਤੀਸ਼ ਕੁਮਾਰ, ਦਿਲਬਾਗ ਸਿੰਘ ਗਾਲੋਵਾਲ, ਹਰਪ੍ਰੀਤ ਸਿੰਘ ਹੈਪੀ, ਜਤਿੰਦਰ ਸਿੰਘ ਬਾਜਵਾ, ਅਮਰਪ੍ਰੀਤ ਸਿੰਘ ਖਾਲਸਾ, ਮੁਨੀਸ਼ ਚੌਧਰੀ, ਕਨਿਸ਼ਕ ਠਾਕੁਰ, ਨੀਰਜ ਪਠਾਨੀਆ, ਹਰਮਨ ਅਰੋੜਾ, ਹਰਮਿੰਦਰ ਸਿੰਘ ਫ਼ੌਜੀ, ਡਾਕਟਰ ਚੋਹਾਨ, ਜਗੀਰ ਸਿੰਘ ਹਲੇੜ, ਬਵਿੰਦਰ ਸਿੰਘ ਨਾਗੀ, ਸੁੱਚਾ ਸਿੰਘ ਬੁਧੋਬਰਕਤ, ਗਗਨ ਚੀਮਾਂ, ਕਮਲਪ੍ਰੀਤ ਹੈਪੀ ਵੀ ਹਾਜ਼ਰ¢ 

Previous articleस्वामी विवेकानंद का जीवन युवा वर्ग के लिए प्रेरणा का खजाना : अविनाश राय खन्ना
Next articleमौजोवाल में राम जन्म भूमि तीर्थ क्षेत्र न्यास का हुआ गठन