ਦਸੂਹਾ,14 ਦਸੰਬਰ(): ਹਲਕਾ ਦਸੂਹਾ ਅਧੀਨ ਆਉਂਦੇ ਪਿੰਡ ਆਸਪੁਰ ਬਡਾਲੀਆਂ ਵਿਖੇ ਮਿੰਟੂ ਅਤੇ ਮਨਜੀਤ ਸਿੰਘ ਮੰਨਾ ਫੌਜੀ ਦੀ ਯਾਦ ਵਿਚ ਚਾਰ ਰੋਜਾ 26ਵਾਂ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਪਿੰਡ ਵਾਲੀ ਗਰਾਊਂਡ ਵਿਚ ਸ਼ੁਰੂ ਹੋ ਗਿਆ ਹੈ।ਟੂਰਨਾਮੈਂਟ ਦਾ ਉਦਘਾਟਨ ਸੀਆਈਡੀ ਇੰਸਪੈਕਟਰ ਅਸ਼ੋਕ ਕੁਮਾਰ ਨੇ ਕੀਤਾ ਤੇ ਦੋਵੇਂ ਟੀਮਾਂ ਨੂੰ ਅਸ਼ੀਰਵਾਦ ਦਿੱਤਾ। ਉਦਘਾਟਨੀ ਮੈਚ ਜੁਗਿਆਲ ਅਤੇ ਸਿੰਘਪੁਰ ਜੱਟਾਂ ਦੀ ਟੀਮਾਂ ਵਿਚਕਾਰ ਖੇਡਿਆ ਗਿਆ।ਇਸ ਮੈਚ ਵਿਚ ਸਿੰਘਪੁਰ ਜੱਟਾਂ ਜੇਤੂ ਰਿਹਾ। ਇੰਸਪੈਕਟਰ ਅਸ਼ੋਕ ਕੁਮਾਰ ਨੇ ਬੋਲਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਸਮਾਜ ਦਾ ਅਹਿਮ ਅੰਗ ਨੇ ਅਤੇ ਹਰੇਕ ਕਲੱਬ ਨੂੰ ਇਹੋ ਜਿਹੇ ਉਪਰਾਲੇ ਕਰਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕੇ।ਇਸ ਮੌਕੇ ਤੇ ਇੰਟਰਨੈਸ਼ਨਲ ਰੈਸਲਰ ਨਿਰਮਲ ਸਿੰਘ ਆਮ ਆਦਮੀ ਪਾਰਟੀ ਦਸੂਹਾ, ਪੰਚ ਨਿਰਮਲ ਸਿੰਘ, ਸਰਪੰਚ ਗੁਰਨਾਮ ਸਿੰਘ,vਸਾਬਕਾ ਸਰਪੰਚ ਸ਼ਕਤੀ ਸਿੰਘ, ਸਬ ਇੰਸਪੈਕਟਰ ਬਲਵੀਰ ਸਿੰਘ ਚੰਡੀਗਡ਼੍ਹ, ਸਬ ਬਲਕਰਨ ਸਿੰਘ ਜਲੰਧਰ, ਰਿਟਾਇਡ ਕੈਪਟਨ ਕਮਲ ਸਿੰਘ, ਰਿਟਾਇਡ ਕੈਪਟਨ ਪੂਰਨ ਸਿੰਘ ਅਤੇ ਪ੍ਰਾਪਰਟੀ ਡੀਲਰ ਕਾਬਲ ਸਿੰਘ ਤੋਂ ਇਲਾਵਾ ਖਿਡਾਰੀ ਅਤੇ ਪਿੰਡ ਵਾਸੀ ਹਾਜ਼ਰ ਸਨ।