ਦਸੂਹਾ,21 ਨਵੰਬਰ(ਰਾਜਦਾਰ ਟਾਇਮਸ): ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਦਿੱਤੇ ਜਾ ਰਹੇ ਧਰਨੇ ‘ਚ ਆਮ ਆਦਮੀ ਪਾਰਟੀ ਕਿਸਾਨ ਮਜਦੂਰ ਜਥੇਬੰਦੀਆਂ ਦਾ ਬਿਨਾਂ ਕਿਸੇ ਸਿਆਸੀ ਮਤਲਬ ਤੋਂ ਸਾਥ ਦੇਵੇਗੀ। ਪਾਰਟੀ ਦਾ ਹਰੇਕ ਵਰਕਰ ਬਤੋਰ ਕਿਸਾਨ ਮਜਦੂਰ ਧਰਨੇ ‘ਚ ਸ਼ਾਮਿਲ ਹੋਵੇਗਾ। ਕਿਉਂਕਿ ਆਪ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਪਿੰਡ ਜੰਡੋਰ ਵਿਖੇ ਆਪ ਦੀ ਮੀਟਿੰਗ ਦੌਰਾਨ ਕੀਤਾ। ਘੁੰਮਣ ਨੇ ਕਿਹਾ ਕਿ ਇਸ ਪਿੰਡ ਦੇ ਨੌਜਵਾਨ ਬਹੁਤ ਮਿਹਨਤੀ ਅਤੇ ਜਜਬੇ ਵਾਲੇ ਨੇ। ਇਸ ਵਾਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦਾ ਮੰਨ ਬਣਾ ਲਿਆ ਹੈ। ਕਿਉਂਕਿ ਲੋਕ ਅਕਾਲੀ ਦਲ, ਕਾਂਗਰਸ ਦੀ ਮਿਲੀਭੁੱਗਤ ਤੋਂ ਜਾਂਣੂ ਹੋ ਚੁੱਕੇ ਨੇ। ਇਸ ਸਮੇਂ ਹਰਮਿੰਦਰ ਸਿੰਘ ਕੁਲਾਰ, ਬਲਕਾਰ ਸਿੰਘ, ਬਿੰਦਾ ਜੰਡੋਰ, ਰਿੰਪੀ ਜੰਡੋਰ, ਏਕਮਪਾਲ ਸਿੰਘ, ਨਵਰਾਜ ਸਿੰਘ ਰਾਜਾ, ਜਸਵੀਰ ਸਿੰਘ, ਮਨਦੀਪ ਸਿੰਘ ਟੋਨੀ, ਸਾਬੀ ਬਾਜਵਾ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ ਜੰਡੋਰ ਵੀ ਹਾਜ਼ਰ ਸੀ।