ਹੁਸ਼ਿਆਰਪੁਰ,3 ਜਨਵਰੀ(ਰਾਜਦਾਰ ਟਾਇਮਸ): ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਦੇ ਭਾਸ਼ਾਈ ਵਿਕਾਸ ਨੂੰ ਮੁੱਖ ਰੱਖਦਿਆਂ ‘ਅੱਖਰਕਾਰੀ ਮੁਹਿੰਮ’ ਦਾ ਦੂਸਰਾ ਪੜਾਅ ਅੰਗਰੇਜ਼ੀ ਭਾਸ਼ਾ ਦੀ ਸੁੰਦਰ ਲਿਖਾਈ ਸਬੰਧੀ 11 ਜਨਵਰੀ ਤੋਂ ਆਰੰਭ ਕੀਤਾ ਜਾ ਰਿਹਾ ਹੈ।ਇਸ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਅੰਗਰੇਜ਼ੀ ਭਾਸ਼ਾ ਦੀ ਸੱਤ ਰੋਜ਼ਾ ਸੁੰਦਰ ਲਿਖਾਈ ਵਰਕਸ਼ਾਪ 11 ਤੋਂ 18 ਜਨਵਰੀ ਤੱਕ ਲਗਾਈ ਜਾ ਰਹੀ ਹੈ।ਇਸ ਸੰਬੰਧੀ ਜਿਲ੍ਹਾ ਸਿੱਖਿਆ ਅਫਸਰ (ਐਲੀ.) ਇੰਜੀ.ਸੰਜੀਵ ਗੌਤਮ ਨੇ ਦੱਸਿਆ ਕਿ ਅਧਿਆਪਕਾਂ ਦੇ ਸੁਝਾਵਾਂ ਅਨੁਸਾਰ ਸਿੱਖਿਆ ਵਿਭਾਗ ਦੁਆਰਾ ਨਵੰਬਰ-ਦਸੰਬਰ ਮਹੀਨੇ ਵਿੱਚ ਸਾਰੇ ਪ੍ਰਾਇਮਰੀ ਅਧਿਆਪਕਾਂ ਦੀ ਸੁੰਦਰ ਲਿਖਾਈ (ਪੰਜਾਬੀ ਭਾਸ਼ਾ) ਵਰਕਸ਼ਾਪ ਲਗਾਕੇ ਉਹਨਾਂ ਨੂੰ ਸੁੰਦਰ ਲਿਖਾਈ ਦੇ ਨਿਯਮਾਂ, ਤਕਨੀਕ ਅਤੇ ਬਣਤਰ ਬਾਰੇ ਜਾਣਕਾਰੀ ਦਿੱਤੀ ਗਈ ਸੀ।ਇਸ ਵਰਕਸ਼ਾਪ ਤੋਂ ਬਾਅਦ ਪੰਜਾਬੀ ਭਾਸ਼ਾ ਦੀ ਸੁੰਦਰ ਲਿਖਾਈ ਸੰਬੰਧੀ ਬਹੁਤ ਚੰਗੇ ਨਤੀਜੇ ਪ੍ਰਾਪਤ ਹੋਏ ਹਨ।ਅਧਿਆਪਕਾਂ ਵੱਲੋਂ ਦਿਖਾਏ ਗਏ ਉਤਸ਼ਾਹ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਵਾਂ ਅਨੁਸਾਰ ਹੁਣ ਇਸੇ ਪੈਟਰਨ ਤੇ 11 ਜਨਵਰੀ 2021 ਤੋਂ 18 ਜਨਵਰੀ 2021 ਤੱਕ ‘ਅੱਖਰਕਾਰੀ ਮੁਹਿੰਮ’ ਤਹਿਤ ਅਧਿਆਪਕਾਂ ਦੀ ਅੰਗਰੇਜ਼ੀ ਭਾਸ਼ਾ ਦੀ ਸੁੰਦਰ ਲਿਖਾਈ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਡੀਈਓ (ਐਲੀ.) ਇੰਜੀ.ਸੰਜੀਵ ਗੌਤਮ ਨੇ ਦੱਸਿਆ ਕਿ ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਜਾਰੀ ਪੱਤਰ ਅਨੁਸਾਰ ਇਸ ਵਰਕਸ਼ਾਪ ਵਿੱਚ ਅੰਗਰੇਜ਼ੀ

Previous articleਛੇਵਾਂ ਮਾਸਟਰ ਨਛੱਤਰ ਸਿੰਘ ਯਾਦਗਾਰੀ ਫ਼ੁਟਬਾਲ ਟੁਰਨਾਂਮੈਂਟ ਹਾਜੀਪੁਰ ਨੇ ਜਿੱਤਿਆ
Next articleਰਾਜ ਕਵੀ ਚਰਨ ਸਿੰਘ ਸਫਰੀ ਦੀ ਯਾਦ ਵਿੱਚ ਧਾਰਮਿਕ ਸਮਾਗਮ 5 ਨੂੰ : ਰਮਦਾਸਪੁਰ