ਭਵਾਨੀਗੜ,(ਵਿਜੈ ਗਰਗ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ  ਤੇ 27 ਨੂੰ ਬੰਦ ਦੇ ਸਬੰਧ ਵਿੱਚ ਪਿੰਡ ਘਰਾਚੋਂ ਤੋਂ ਭਵਾਨੀਗਡ਼੍ਹ ਨਦਾਮਪੁਰ ਚੰਨੋ ਵਿਚ ਵੱਡਾ ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਸਮੇਂ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾਡ਼ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਹਰਜੀਤ ਸਿੰਘ ਮਹਿਲਾ ਚੌਕ ਨੇ ਵੱਖ-ਵੱਖ ਥਾਵਾਂ ਤੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੁਕਾਨਦਾਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਸਤਾਈ ਤਰੀਕ ਨੂੰ ਮੁਕੰਮਲ ਬੰਦ ਕੀਤਾ ਜਾਵੇ ਅਤੇ ਐਲਾਨ ਕੀਤਾ ਕਿ ਕਾਲਾਝਾੜ ਟੌਲ ਪਲਾਜ਼ੇ ਤੇ ਭਵਾਨੀਗੜ੍ਹ ਬਾਲਦ ਕੈਂਚੀਆਂ ਪੁਲ ਥੱਲੇ ਤੇ ਮਾਲਾ ਚੌਕ ਪੁਲ ਥੱਲੇ ਮੁਕੰਮਲ ਛੇ ਵਜੇ ਤੋਂ ਚਾਰ ਵਜੇ ਤੱਕ ਟਰੈਫਿਕ ਜਾਮ ਕੀਤੀ ਜਾਵੇਗੀ। ਇਸ ਮੌਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਖੇਤੀ ਵਿਰੋਧੀ ਕਾਨੂੰਨ ਰੱਦ ਕੀਤੇ ਜਾਣਾ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ। ਆਗੂਆਂ ਨੇ ਮੰਗ ਕੀਤੀ ਕਿ ਤਿੰਨੇ ਲੋਕ ਵਿਰੋਧੀ ਕਾਨੂੰਨ ਰੱਦ ਕੀਤੇ ਜਾਣਾ ਕਿਸਾਨਾਂ ਨੇ ਮੰਗ ਕੀਤੀ ਕਿ ਅਡਾਨੀ ਅਬਾਨੀਆਂ ਦੀਆਂ ਬਹੁਕੌਮੀ ਕੰਪਨੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਾ ਬਿਜਲੀ ਐਕਟ ਦੋ ਹਜਾਰ ਵੀਹ ਤੇ ਪਰਾਲੀ ਵਾਲਾ ਕਾਨੂੰਨ ਰੱਦ ਕੀਤਾ ਜਾਵੇ। ਸਾਰੀਆਂ ਫ਼ਸਲਾਂ ਦੀ ਐੱਮਐੱਸਪੀ ਦਾ ਕਾਨੂੰਨ ਬਣਾਇਆ ਜਾਵੇ ਸਰਬ ਜਾਨਾ ਜਨਤਕ ਵੰਡ ਪ੍ਰਣਾਲੀ ਸਾਰਿਆਂ ਲਈ ਯਕੀਨੀ ਬਣਾਈ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਆਗੂ ਰਘਬੀਰ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ, ਕਸਮੀਰ ਸਿੰਘ ਆਲੋਅਰਖ, ਅਮਨਦੀਪ ਸਿੰਘ, ਕਰਮ ਚੰਦ ਪੰਨਵਾਂ, ਜਗਤਾਰ ਸਿੰਘ ਲੱਡੇ, ਲਾਡੀ ਸਿੰਘ ਬਖੋਪੀਰ, ਗੁਰਚੇਤ ਸਿੰਘ ਭੱਟੀਵਾਲ, ਸੁਖਵਿੰਦਰ ਸਿੰਘ ਬਲਿਆਲ ਆਗੂਆਂ ਨੇ ਸੰਬੋਧਨ ਕੀਤਾ।

Previous articleएडीसी इशिका जैन का नगर परिषद मुकेरियां पहुँचने पर विपक्षी पार्षदों ने गुलदस्ते भेंट कर किया स्वागत
Next articleआत्मा स्कीम के अंतर्गत किसान बहनों को सब्जियों की काश्त की दी गई ट्रेनिंग