ਭਵਾਨੀਗੜ੍ਹ,(ਵਿਜੈ ਗਰਗ): ਦੀਵੇ ਦੀ ਰੌਣਕ, ਅਤੇ ਜੈਕਾਰਿਆਂ ਦੀ ਗੂੰਜ ਸਾਰਿਆਂ ਦੇ ਜੀਵਨ ਵਿਚ ਖੁਸ਼ੀਆਂ ਅਤੇ ਸੰਤੁਸ਼ਟੀ ਲੈ ਕੇ ਆਵੇ।’ ਦੀਵਾਲੀ ਦੁਨੀਆ ਦਾ ਸਭ ਤੋਂ ਵੱਧ ਮਨਾਇਆ ਜਾਣ ਵਾਲਾ ਤਿਉਹਾਰ ਹੈ। ਹੈਰੀਟੇਜ ਪਬਲਿਕ ਸਕੂਲ, ਭਵਾਨੀਗੜ੍ਹ ਨੇ 2 ਨਵੰਬਰ, 2021 ਨੂੰ ਸਕੂਲ ਕੈਂਪਸ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ। ਸਵੇਰ ਦੀ ਸ਼ੁਰੂਆਤ ਸਕੂਲ ਕੈਂਪਸ ਵਿੱਚ ਪ੍ਰਬੰਧਕ ਮੈਂਬਰਾਂ ਅਤੇ ਪ੍ਰਿੰਸੀਪਲ ਵੱਲੋਂ ਦੀਵੇ ਜਗਾ ਕੇ ਕੀਤੀ ਗਈ।ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਪ੍ਰੀ-ਪ੍ਰਾਇਮਰੀ ਵਿੰਗ ਦੇ ਬੱਚੇ ਬਹੁਤ ਹੀ ਸੋਹਣੀਆਂ ਸੋਹਣੀਆਂ ਡਰੈੱਸਾ ਵਿੱਚ ਤਿਆਰ ਹੋ ਕੇ ਸਕੂਲ ਆਏ। ਬੱਚਿਆਂ ਵਿੱਚ ਬਹੁਤ ਉਤਸ਼ਾਹ ਅਤੇ ਜੋਸ਼ ਸੀ ਉਨ੍ਹਾਂ ਨੇ ਆਪਸ ਵਿੱਚ ਮਠਿਆਈਆਂ ਵੰਡ ਕੇ ਸਾਡੀ ਸੱਭਿਅਤਾ ਦੇ ਅਨੁਸਾਰ ਸਾਂਝੀਵਾਲਤਾ ਦਾ ਬਹੁਤ ਵੱਡਾ ਸੰਦੇਸ਼ ਦਿੱਤਾ। ਇੱਕ ਅੰਤਰ ਹਾਊਸ ਰੰਗੋਲੀ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 10ਵੀਂ, 11ਵੀਂ ਅਤੇ 12ਵੀਂ ਜਮਾਤਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਬੱਚਿਆਂ ਨੇ ਆਪਣੀ ਕਲਾ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ।  ਕੋਸ਼ਿਸ਼ਾਂ ਕਦੇ ਵਿਅਰਥ ਨਹੀਂ ਜਾਂਦੀਆਂ।ਸਭ ਤੋਂ ਵਧੀਆ ਥੀਮ ਲਈ ਸੁਭਾਸ਼ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ। ਸਵੱਛਤਾ ਲਈ ਨਹਿਰੂ ਹਾਊਸ ਨੇ ਦੂਜਾ ਸਥਾਨ ਹਾਸਲ ਕੀਤਾ। ਗਾਂਧੀ ਅਤੇ ਪਟੇਲ ਹਾਊਸ ਨੇ ਆਪਣੇ ਵਧੀਆ ਡਿਜ਼ਾਈਨ ਲਈ ਤੀਜਾ ਸਥਾਨ ਪ੍ਰਾਪਤ ਕੀਤਾ। ਬੱਚਿਆ ਨੂੰ ਸੰਬੋਧਨ ਕਰਦਿਆ ਪ੍ਰਿੰਸੀਪਲ ਮੈਡਮ ਮੀਨੂੰ ਸੂਦ ਵਲੋਂ ਬੱਚਿਆਂ ਨੂੰ ਦੀਵਾਲੀ ਮੋਕੇ ਪਟਾਕੇ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ ਤੇ ਹਮੇਸ਼ਾ ਹੀ ਰੁੱਖ ਲਗਾ ਕੇ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਅਤੇ ਦੀਵਾਲੀ ਕਿਉ ਮਨਾਈ ਜਾਂਦੀ ਹੈ ਉਸ ਬਾਰੇ ਬੱਚਿਆਂ ਨੂੰ ਦੱਸਿਆ ਗਿਆ। ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। 

Previous articleਕਿਸਾਨ ਵਿਰੋਧ ਕਾਰਣ ਸਿੰਗਲਾ ਨੇ ਕੀਤਾ ਵਿਸ਼ਵਕਰਮਾ ਮੰਦਰ ਵਿਖੇ ਸਮਾਗਮ ਵਿੱਚ ਪਹੁੰਚਣ ਦਾ ਪ੍ਰੋਗਰਾਮ ਰੱਦ
Next articleखन्ना ने जम्मू कश्मीर ब्लास्ट में शहीद मनजीत के परिवार से की स्ंवेदना व्यक्त