ਭਵਾਨੀਗੜ੍ਹ,(ਵਿਜੈ ਗਰਗ): ਹੈਰੀਟੇਜ ਪਬਲਿਕ ਸਕੂਲ ਵਿੱਚ ਸਕੂਲ ਮੁਖੀ ਸ੍ਰੀਮਤੀ ਮੀਨੂ ਸੂਦ ਦੀ ਯੋਗ ਅਗਵਾਈ ਵਿੱਚ ਬਾਰਵੀਂ ਦੇ ਵਿਦਿਆਰਥੀਆਂ ਲਈ ਨਿੱਘੀ ਵਿਦਾਈ ਪਾਰਟੀ ਦਾ ਅਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਸਕੂਲ ਦੇ ਕੈਂਪਸ ਵਿਚ ਹੀ ਕੀਤਾ ਗਿਆ।ਪਾਰਟੀ ਲਈ ਸਾਰੇ ਬੱਚਿਆਂ ਵਿੱਚ ਬਹੁਤ ਹੀ ਉਤਸ਼ਾਹ ਸੀ।

ਇਸ ਪ੍ਰੋਗਰਾਮ ਦਾ ਆਗਾਜ਼ ਬਾਰਵੀਂ ਜਮਾਤ ਦੇ ਬੱਚਿਆਂ ਦੀ ਮਾਡਲਿੰਗ ਕਰਵਾਉਣ ਨਾਲ ਕੀਤਾ ਗਿਆ।ਵਿਦਾਈ ਸਮਾਰੋਹ ਦੌਰਾਨ ਜੈਮਨ (ਮਿਸਟਰ ਹੈਰੀਟੇਜ) ਅਤੇ ਗੁਰਲੀਨ ਕੌਰ (ਮਿਸ ਹੈਰੀਟੇਜ) ਚੁਣੇ ਗਏ। ਇਸ ਤੋਂ ਇਲਾਵਾ ਗਰੇਸੀ (ਆਲ ਰਾਉਂਡਰ), ਯਾਦਪ੍ਰੀਤ ਕੌਰ (ਰਿਸਪਾਓਸੀਵਲ), ਮਨਿੰਦਰ ਕੌਰ (ਸਿੰਪਲਸਿਟੀ), ਪ੍ਰਵਲੀਨ (ਮਿਸ  ਪੰਜਾਬਣ), ਅਰਸ਼ਪ੍ਰੀਤ ਸਿੰਘ (ਵੈਸਟ ਟਰਬਨ) ਵਿਦਿਆਰਥੀਆਂ ਨੂੰ ਉਹਨਾਂ ਦੇ ਵਿਅਕਤੀਤਵ ਅਤੇ ਸਿੱਖਿਅਕ ਮਿਆਰ ਨੂੰ ਦੇਖਦੇ ਹੋਏ ਕੁੱਝ ਵਿਸ਼ੇਸ਼ ਖਿਤਾਬਾਂ ਨਾਲ ਸਨਮਾਨਿਤ ਕੀਤਾ। ਪਾਰਟੀ ਦੌਰਾਨ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਦਾ ਵੀ ਖੂਬ ਆਨੰਦ ਮਾਣਿਆ।ਜਿਸ ਵਿੱਚ ਉਹ ਲੋਹਿਤ, ਮਿਰੁਉਦਲ, ਰਮਨਦੀਪ ਕੌਰ, ਅਰਸ਼ਪ੍ਰੀਤ ਕੌਰ ਨੇ ਇਨਾਮ ਜਿੱਤੇ। ਬਾਰਵੀਂ ਜਮਾਤ ਦੀ ਵਿਦਿਆਰਥਣ ਅਨੁਸ਼ਕਾ ਸ਼ਰਮਾ, ਗਰੇਸੀ ਵਰਮਾ ਨੇ ਆਪਣੇ ਭਾਸ਼ਣ ਰਾਹੀ ਵਿਦਿਆਰਥੀ ਜੀਵਨ ਦੇ ਅਨੁਭਵ ਨੂੰ ਸਾਂਝਾ ਕੀਤਾ ਅਤੇ ਵਿਦਿਆਰਥੀਆਂ ਨੇ ਸਕੂਲ ਪ੍ਰਬੰਧਕ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਤੇ ਸਕੂਲ ਮੁਖੀ ਸ੍ਰੀਮਤੀ ਮੀਨੂ ਸੂਦ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਉਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਨਿਰੰਤਰ ਮਿਹਨਤ ਕਰਕੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦਾ ਅਸ਼ੀਰਵਾਦ ਦਿੱਤਾ।

Previous articleराजेश सैनी को मिलेगा वर्ष 2022 का इनोवेटिव किसान पुरस्कार
Next articleਮਿਸ਼ਨ ਇੰਦਰਧਨੁੱਸ਼ 4 ਦੀ ਸੁਰਆਤ