ਭਵਾਨੀਗੜ ’ਚ ਗੋਲਡੀ ਨੂੰ ਵੱਡਾ ਸਮਰਥਨ

ਭਵਾਨੀਗੜ੍ਹ,(ਵਿਜੈ ਗਰਗ):  ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੀ ਸਥਿਤੀ ਮਜਬੂਤ ਹੁੰਦੀ ਜਾ ਰਹੀ ਅੱਜ ਵਿਨਰਜੀਤ ਸਿੰਘ ਗੋਲਡੀ ਵੱਲੋਂ ਭਵਾਨੀਗੜ ’ਚ ਡੋਰ ਟੂ ਡੋਰ ਮੁਹਿੰਮ ਦੌਰਾਨ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਖ਼ਾਸ ਗੱਲ ਇਹ ਰਹੀ ਕਿ ਵੱਡੀ ਗਿਣਤੀ ਘਰਾਂ ਵਿੱਚ ਪੁੱਜਣ ਤੇ ਗੋਲਡੀ ਦਾ ਵੋਟਰਾਂ ਵੱਲੋਂ ਫੁੱਲ ਵਰਸਾ ਕੇ ਸਵਾਗਤ ਕੀਤਾ ਗਿਆ।

ਭਵਾਨੀਗੜ ’ਚ ਡੋਰ ਟੂ ਡੋਰ ਮੁਹਿੰਮ ਦੌਰਾਨ ਅਕਾਲੀ ਬਸਪਾ ਉਮੀਦਵਾਰ ਵਿਨਰਜੀਤ ਗੋਲਡੀ ਤੇ ਲੋਕਾਂ ਕੀਤੀ ਫੁੱਲਾਂ ਦੀ ਵਰਖਾ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਗੋਲਡੀ ਨੇ ਕਿਹਾ ਕਿ ਹਲਕਾ ਸੰਗਰੂਰ ਵਿੱਚ ਲੋਕਾਂ ਵੱਲੋਂ ਮਿਲ ਰਹੇ ਸਨੇਹ ਨੂੰ ਸਦੈਵ ਦਿਲ ਵਿੱਚ ਰੱਖਾਂਗਾ ਅਤੇ ਜਿੱਤਣ ਉਪਰੰਤ ਉਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਦਿਨ ਰਾਤ ਜੁਟਿਆ ਰਹਾਂਗਾ। ਉਨਾਂ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ, ਕਿ ਪੁਰਾਣੇ ਅਕਾਲੀ ਬਸਪਾ ਵਰਕਰ ਆਪਣੇ ਘਰਾਂ ਵਿੱਚੋਂ ਬਾਹਰ ਆ ਕੇ ਉਨਾਂ ਦੀ ਚੋਣ ਮੁਹਿੰਮ ਨੂੰ ਆਪਣੀ ਚੋਣ ਮੁਹਿੰਮ ਸਮਝ ਕੇ ਲੜ ਰਹੇ ਹਨ। ਉਨਾਂ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਪਿਆਰ ਤੋਂ ਮੈਂ ਗਦਗਦ ਹਾਂ ਅਤੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਤੋਂ ਉਨਾਂ ਦੀ ਜਿੱਤ ਧੁੱਪ ਵਰਗੀ ਚਿੱਟ ਦਿਸਣ ਲੱਗੀ ਹੈ। ਗੋਲਡੀ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਜਿੱਤਣ ਉਪਰੰਤ ਉਹ ਲੋਕਾਂ ਦੀਆਂ ਬੁਨਿਆਦੀ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ। ਪਿੰਡਾਂ ਦੇ ਲੋਕਾਂ ਨੇ ਵਿਨਰਜੀਤ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਵਿਧਾਨ ਸਭਾ ਵਿੱਚ ਭੇਜਣ ਦਾ ਵਿਸ਼ਵਾਸ ਦਿਵਾਇਆ। ਵੋਟਰਾਂ ਨੇ ਕਿਹਾ ਕਿ ਲੋਕਾਂ ਨੂੰ ਕਾਫ਼ੀ ਲੰਮੇ ਸਮੇਂ ਤੋਂ ਬਾਅਦ ਅਜਿਹਾ ਪੜਿਆ ਲਿਖਿਆ, ਸਾਊ ਉਮੀਦਵਾਰ ਮਿਲਿਆ ਹੈ।ਜਿਸ ਦੀ ਜਿੱਤ ਲਈ ਵੋਟਰ ਖੁਦ ਸੜਕਾਂ ਤੇ ਉਤਰ ਆਏ ਹਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਤੇ ਆਪ ਪਾਰਟੀ ਦੇ ਲੀਡਰਾਂ ਨੂੰ ਇੱਥੋਂ ਜਿਤਾ ਕੇ ਭੇਜਦੇ ਰਹੇ ਹਨ ਪਰ ਜਿੱਤਣ ਉਪਰੰਤ ਉਹ ਲੋਕਾਂ ਦੇ ਮਸਲਿਆਂ ਤੋਂ ਕਿਨਾਰਾ ਕਰ ਗਏ।ਇਸ ਮੋਕੇ ਅਕਾਲੀ ਬਸਪਾ ਦੀ ਸੀਨੀਅਰ ਜਿਲ੍ਹਾ, ਬਲਾਕ ਤੇ ਜੋਨ ਲੀਡਰਸ਼ਿਪ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਸਹਿਬਾਨ ਮੋਜੂਦ ਸਨ।

Previous articleਮੰਦਰ ਦੇ ਵਿੱਚ ਹੋਈ ਬੇਅਦਬੀ ਦੇ ਵਿਰੋਧ ਚ ਕੀਤੀ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ
Next articleनहीं थम रही चोरी और बेअदबी की घटनाएं इस बार प्रह्लाद नगर में धटी घटना