ਸਾਨੂੰ ਸਭ ਧਰਮਾਂ ਦਾ ਕਰਨਾ ਚਾਹੀਦਾ ਹੈ ਸਤਿਕਾਰ
ਕੋਟਕਪੂਰਾ,(ਉਦੈ ਰੰਦੇਵ): ਸ਼ਿਵ ਗੋਰਖ ਕਾਂਵੜ ਸੰਘ ਦੇ ਕਾਂਵੜੀਆਂ ਦੇ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਕੋਟਕਪੂਰਾ ਪੁੱਜਣ ਤੇ ਬਾਬਾ ਗੱਜਣ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸੰਸਥਾ ਵੱਲੋਂ ਬਣਾਏ ਕਮਿਊਨਟੀ ਹਾਲ ਵਿੱਚ ਉਹਨਾਂ ਦੇ ਅਰਾਮ ਕਰਨ ਦਾ ਪ੍ਰਬੰਧ ਕੀਤਾ।ਸੰਸਥਾ ਦੇ ਅਮਨਦੀਪ ਸਿੰਘ ਰਿੰਪੀ ਤੇ ਦਰਸ਼ਨ ਸਿੰਘ ਢਿੱਲੋਂ ਨੇ ਕਾਵੜ ਦੇ ਮੁਖੀ ਗੋਰੀ ਨਾਥ ਤੇ ਨੌਜਵਾਨਾਂ ਨੂੰ ਪੌਦੇ ਦੇ ਕੇ ਸਨਮਾਨਿਤ ਕੀਤੀ ਗਿਆ।ਇਸ ਮੌਕੇ ਤੇ ਜਸਕਰਨ ਸਿੰਘ ਢਿੱਲੋਂ, ਕੁਲਵੰਤ ਸਿੰਘ ਢਿੱਲੋਂ, ਗੁਲਜ਼ਾਰ ਸਿੰਘ ਢਿੱਲੋਂ, ਜਸਵਿੰਦਰ ਸਿੰਘ, ਜਸਵੰਤ ਸਿੰਘ, ਨੀਲੂ ਆਦਿ ਵੀ ਹਾਜਰ ਸਨ।