ਭਵਾਨੀਗੜ੍ਹ,(ਵਿਜੈ ਗਰਗ): ਐਨੀਜ਼ ਇੰਟਰਨੈਸ਼ਨਲ ਸਕੂਲ ਖਰੜ ਦੇ ਪਾਦੂਕੋਨ ਸਪੋਰਟਸ ਮੈਨੇਜਮੈਂਟ ਵੱਲੋਂ ਨਾਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ਅਪ੍ਰੈਲ 2022 ਖਰੜ ਵਿਖੇ ਕਰਵਾਈ ਗਈ।ਇਸ ਦੌਰਾਨ ਅੰਡਰ-11 ਅਤੇ ਅੰਡਰ-13 ਵਰਗ ਦੇ ਮੁੰਡੇ ਕੁੜੀਆਂ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਚੰਡੀਗਡ਼੍ਹ ਦੇ ਖਿਡਾਰੀਆਂ ਨੇ ਭਾਗ ਲਿਆ।

ਮੁਕਾਬਲੇ ਦੌਰਾਨ ਨੇੜਲੇ ਪਿੰਡ ਆਲੋਅਰਖ ਦੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਲਾਭ ਸਿੰਘ ਆਲੋਅਰਖ ਦੇ ਬੇਟੇ ਹਰਸ਼ਪ੍ਰੀਤ ਸਿੰਘ ਅੰਡਰ-13 ਵਰਗ ਵਿੱਚ ਪੰਜਾਬ ਪੱਧਰ ਦੇ ਦੋਨੋਂ ਵਰਗਾਂ ਸਿੰਗਲਜ਼ ਅਤੇ ਡਬਲਜ਼ ਵਿਚ ਦੋ ਗੋਲਡ ਮੈਡਲ ਜਿੱਤ ਕੇ ਸੰਗਰੂਰ ਜ਼ਿਲ੍ਹੇ ਦਾ ਨਾਮ ਪੰਜਾਬ ਪੱਧਰ ‘ਤੇ ਰੋਸ਼ਨ ਕੀਤਾ ਹੈ।ਪਿਤਾ ਗੁਰਲਾਭ ਸਿੰਘ ਨੇ ਦੱਸਿਆ ਕਿ 12 ਸਾਲਾ ਹਰਸ਼ਪ੍ਰੀਤ ਨੇ ਛੇ ਸਾਲ ਦੀ ਉਮਰ ਤੋਂ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ ਸੀ।ਉਨ੍ਹਾਂ ਦੇ ਬੇਟੇ ਦੀ ਇਸ ਜਿੱਤ ਵਿੱਚ ਉਨ੍ਹਾਂ ਦੇ ਪਰਿਵਾਰ ਤੋਂ ਇਲਾਵਾ, ਪਟਿਆਲੇ ਦੇ ਕੋਚ ਸਹਿਬਾਨ ਸ਼ੁਭਮ ਭੱਟ, ਸਕੂਲ ਪ੍ਰਿੰਸੀਪਲ ਸੁਭਾਸ਼ ਭਾਰਦਵਾਜ, ਗੁਰਦੀਪ ਸਿੰਘ ਥੂਹੀ, ਜਗਤਾਰ ਸ਼ੇਰਗਿੱਲ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਜਿੰਦਰ ਜਿੰਦਰਾ ਭੜ੍ਹੋ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।

Previous articleअमृतसर में पुलिस ने की बड़ी साजिश नाकाम
Next articleਬਾਬੂ ਮੰਗੂ ਰਾਮ ਦੀ ਯਾਦ ਵਿੱਚ ਲਾਈਬ੍ਰੇਰੀ ਦਾ ਸ਼ਮਸ਼ੇਰ ਦੂਲੋ ਨੇ ਰੱਖਿਆ ਨੀਂਹ ਪੱਥਰ