ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਆਮ ਆਦਮੀ ਪਾਰਟੀ ਨੇ ਹਲਕਾ ਬਲਾਚੌਰ ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਬੀਬੀ ਸੰਤੋਸ਼ ਕਟਾਰੀਆ ਉਮੀਦਵਾਰ ਆਮ ਆਦਮੀ ਪਾਰਟੀ ਬਲਾਚੌਰ ਨੇ ਹਰਮਨਜੀਤ ਸਿੰਘ ਮਾਣੇਵਾਲ ਨੂੰ ਯੂਥ ਵਿੰਗ ਬਲਾਚੌਰ ਦਾ ਹਲਕਾ ਪ੍ਰਧਾਨ ਥਾਪਿਆ। ਵਧੀਆ ਵਲੰਟੀਅਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਤੇ ਉਹ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਦੇ ਹਨ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਉਮੀਦਵਾਰ ਆਮ ਆਦਮੀ ਪਾਰਟੀ ਨੇ ਬਲਾਚੌਰ ਦਫ਼ਤਰ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਹਰਮਨਜੀਤ ਸਿੰਘ ਪਹਿਲਾਂ ਤੋਂ ਆਮ ਆਦਮੀ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਤੇ ਪਹਿਲਾਂ ਹੀ ਸੋਸ਼ਲ ਮੀਡੀਆ ਪ੍ਰਧਾਨ ਦੀ ਡਿਊਟੀ ਨਿਭਾ ਚੁੱਕੇ ਹਨ। ਇਨ੍ਹਾਂ ਦੀ ਮਿਹਨਤ ਤੇ ਲਗਨ ਨੂੰ ਦੇਖਦਿਆਂ ਹੋਇਆਂ ਇਨ੍ਹਾਂ ਨੂੰ ਯੂਥ ਵਿੰਗ ਬਲਾਚੌਰ ਦਾ ਪ੍ਰਧਾਨ ਲਗਾਇਆ ਹੈ। ਬੀਬੀ ਕਟਾਰੀਆ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ-ਬਸਪਾ ਅਤੇ ਭਾਜਪਾ ਪਾਰਟੀਆਂ ਦੇ ਆਗੂ ਬੁਖਲਾਅ ਚੁੱਕੇ ਹਨ,ਕਿਉਂਕਿ ਅਰਵਿੰਦ ਕੇਜਰੀਵਾਲ ਜੋ ਪੰਜਾਬ ਵਿਚ ਆ ਕੇ ਗਾਰੰਟੀਆਂ ਦੇ ਰਹੇ ਹਨ, ਜਦਕਿ ਉਹ ਦਿੱਲੀ ਵਿੱਚ ਜਨਤਾ ਨੂੰ ਸਾਰੀਆਂ ਸੁਵਿਧਾਵਾਂ ਦੇ ਰਹੇ ਹਨ। ਰਵਾਇਤੀ ਪਾਰਟੀਆਂ ਵਾਲੇ ਕੇਜਰੀਵਾਲ ਨੂੰ ਪੰਜਾਬ ਤੋਂ ਬਾਹਰੀ ਸਾਬਤ ਕਰਨ ਤੇ ਲੱਗੇ ਹੋਏ ਹਨ। ਜਦਕਿ ਇਹ ਪੰਜਾਬ ਦੇ ਵਿੱਚ ਰਹਿੰਦੇ ਹੋਏ ਵੀ 74 ਸਾਲਾਂ ਤੋਂ ਲੋਕਾਂ ਨੂੰ ਮੁਢਲੀਆਂ ਸੁਵਿਧਾਵਾਂ ਤੋਂ ਇਨ੍ਹਾਂ ਨੇ ਵਾਂਝੇ ਰੱਖਿਆ ਹੋਇਆ ਹੈ। ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰਮੋਹਨ ਜੇਡੀ ਜ਼ਿਲ੍ਹਾ ਮੀਡੀਆ ਇੰਚਾਰਜ ਨੇ ਕਿਹਾ ਕਿ ਜੋ ਰਵਾਇਤੀ ਪਾਰਟੀਆਂ ਵਾਲੇ ਹੁਣ ਐਲਾਨ ਕਰ ਰਹੇ ਹਨ। ਇੱਥੇ ਤੋਂ ਇਨ੍ਹਾਂ ਦੀ ਮਾਨਸਿਕਤਾ ਦਾ ਦੀਵਾਲੀਆਪਨ ਹੀ ਝਲਕਦਾ ਹੈ। ਇਸ ਮੌਕੇ ਪਰਮਿੰਦਰ ਮੈਹਸ਼ੀ ਖਜ਼ਾਨਚੀ, ਹਨੀ ਡੱਬ ਈਵੈਂਟ ਇੰਚਾਰਜ,ਪ੍ਰਵੀਨ ਵਸ਼ਿਸ਼ਟ ਸੋਸ਼ਲ ਮੀਡੀਆ ਇੰਚਾਰਜ, ਰਣਬੀਰ ਚੇਚੀ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਬਿੱਟਾ ਰਾਣਾ ਜ਼ਿਲ੍ਹਾ ਉੱਪ ਪ੍ਰਧਾਨ ਟ੍ਰੇਡ ਵਿੰਗ, ਕਮਲਜੀਤ ਕੰਬੀ ਜ਼ਿਲ੍ਹਾ ਸੰਯੁਕਤ ਸਕੱਤਰ, ਬਲਵੀਰ ਮੀਲੂ ਸੀਨੀਅਰ ਨੇਤਾ, ਰਮਨ ਕਸਾਣਾ ਬਲਾਕ ਪ੍ਰਧਾਨ,ਰਾਜਿੰਦਰ ਲੋਹਟੀਆ ਬਲਾਕ ਪ੍ਰਧਾਨ,ਸੇਠੀ ਮਾਹੀਪੁਰ, ਪਵਨ ਕੁਮਾਰ ਰੀਠੂ, ਗੁਰਚੈਨ ਸਿੰਘ, ਵਿਜੈਪਾਲ ਮਾਹਲ, ਬਲਵਿੰਦਰ ਸਡ਼ੋਆ, ਮਹਿੰਦਰਪਾਲ ਉਧਨਵਾਲ, ਨਰੇਸ਼ ਸ਼ਰਮਾ, ਡਾ ਰਣਧੀਰ ਸਿੰਘ, ਕਾਕੂ ਕਰੀਮਪੁਰ, ਗੁਰਨੇਕ ਸਾਧੜਾ ਤੇ ਤੀਰਥ ਚੰਨਿਆਣੀ ਆਦਿ ਵਲੰਟੀਅਰ ਸ਼ਾਮਲ ਸਨ।