ਬਲਾਚੌਰ,(ਜਤਿੰਦਰ ਪਾਲ ਕਲੇਰ): ਆਮ ਆਦਮੀ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਬੀਬੀ ਸੰਤੋਸ਼ ਕਟਾਰੀਆ ਉਮੀਦਵਾਰ ਆਮ ਆਦਮੀ ਪਾਰਟੀ ਨੇ ਹਨੀ ਡੱਬ ਪ੍ਰਧਾਨ ਬਲਾਚੌਰ ਸ਼ਹਿਰੀ, ਬਲਵੀਰ ਸਿੰਘ ਯੂਥ ਉਪ ਪ੍ਰਧਾਨ ਬਲਾਚੌਰ, ਅਮਰੀਕ ਸਿੰਘ ਸਰਕਲ ਪ੍ਰਧਾਨ, ਅਸ਼ੋਕ ਕੁਮਾਰ ਬਲਾਕ ਕਾਠਗਡ਼੍ਹ ਯੂਥ ਪ੍ਰਧਾਨ ਨੂੰ ਨਿਯੁਕਤੀ ਪੱਤਰ ਸੌਂਪੇ।ਉਨ੍ਹਾਂ ਨਿਯੁਕਤੀ ਪੱਤਰ ਸੌਂਪਦਿਆਂ ਹੋਇਆਂ ਬਲਾਕ ਇੰਚਾਰਜਾਂ ਤੇ ਸਰਕਲ ਇੰਚਾਰਜਾਂ ਦੀ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਹੋਇਆਂ ਤੇ ਮੁਬਾਰਕਬਾਦ ਦਿੰਦਿਆਂ ਹੋਇਆਂ ਕਿਹਾ ਕਿ ਇਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਤੇ ਮਿਹਨਤ ਤੇ ਲਗਨ ਦੇ ਨਾਲ ਇਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ, ਉਮੀਦ ਕਰਦੀ ਹਾਂ ਕਿ ਇਹ ਇਸ ਮਿਲੀ ਨਵੀਂ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।ਬੀਬੀ ਕਟਾਰੀਆ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਫਿਰੋਜ਼ਪੁਰ ਵਿਖੇ ਜੋ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਹੈ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੀ ਇਹ ਨਲਾਇਕੀ ਸਾਬਤ ਕਰਦਾ ਹੈ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਹੀ ਤਰੀਕੇ ਨਾਲ ਸੁਰੱਖਿਆ ਮੁਹੱਈਆ ਨਹੀਂ ਕਰਾ ਪਾਏ। ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ।ਰਾਜਨੀਤਕ ਮੱਤਭੇਦ ਭਾਵੇਂ ਲੱਖ ਹੋਣ ਪਰ ਪਹਿਲਾਂ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕਿਹਾ ਪੰਜਾਬ ਦੀ ਕਾਨੂੰਨ ਵਿਵਸਥਾ ਚਰਮਰਾ ਚੁੱਕੀ ਹੈ। ਮੁੱਖ ਮੰਤਰੀ ਚੰਨੀ ਦੇ ਵਿਧਾਇਕ ਉਸ ਤੋਂ ਬਾਗੀ ਹਨ ਤੇ ਸਾਰੀ ਕਾਂਗਰਸ ਪਾਰਟੀ ਖੇਰੂੰ ਖੇਰੂੰ ਹੋਈ ਪਈ ਹੈ।ਜਾਣਕਾਰੀ ਦਿੰਦਿਆਂ ਹੋਇਆਂ ਚੰਦਰ ਮੋਹਨ ਜੇਡੀ ਜ਼ਿਲ੍ਹਾ ਮੀਡੀਆ ਇੰਚਾਰਜ ਨੇ ਕਿਹਾ ਕਿ ਫ਼ਿਰੋਜ਼ਪੁਰ ਵਿਖੇ ਮੋਦੀ ਦੀ ਰੈਲੀ ਵਿੱਚ ਖਾਲੀ ਪਈਆਂ ਕੁਰਸੀਆਂ ਇਹ ਸਾਬਤ ਕਰਦੀਆਂ ਹਨ ਕਿ ਭਾਜਪਾ ਪੰਜਾਬ ਵਿੱਚ ਆਪਣਾ ਜਨਾਧਾਰ ਖੋ ਚੁੱਕੀ ਹੈ।ਇਸ ਮੌਕੇ ਪਰਮਿੰਦਰ ਮੈਹਸ਼ੀ ਖਜਾਨਚੀ, ਪ੍ਰਵੀਨ ਵਸ਼ਿਸ਼ਟ ਸੋਸ਼ਲ ਮੀਡੀਆ ਇੰਚਾਰਜ, ਮਹਿੰਦਰਪਾਲ ਉਧਨਵਾਲ, ਉਂਕਾਰ ਨੀਲੇਵਾੜੇ ਜ਼ਿਲ੍ਹਾ ਉਪ ਪ੍ਰਧਾਨ ਯੂਥ ਵਿੰਗ, ਬਿੱਟਾ ਰਾਣਾ ਜ਼ਿਲ੍ਹਾ ਉੱਪ ਪ੍ਰਧਾਨ ਟਰੇਡ ਵਿੰਗ, ਰਣਵੀਰ ਚੇਚੀ ਬੀਸੀ ਵਿੰਗ ਜ਼ਿਲ੍ਹਾ ਪ੍ਰਧਾਨ, ਰਾਜਿੰਦਰ ਲੋਹਟੀਆ ਬਲਾਕ ਪ੍ਰਧਾਨ, ਸਿਮਰਜੀਤ ਬਲਾਕ ਪ੍ਰਧਾਨ, ਜੈਮਲ ਜੌਹਰ, ਸਤਨਾਮ ਸਹੂੰਗੜਾ, ਕਸ਼ਮੀਰ ਸਹੂੰਗੜਾ, ਰਾਜਾ ਮੋਜੋਵਾਲ ਮਜਾਰਾ, ਨਰੇਸ਼ ਸ਼ਰਮਾ, ਦਵਿੰਦਰ ਸਵਾਜਪੁਰ, ਗੁਰਮੁਖ ਮੌਜੋਵਾਲ ਮਜਾਰਾ, ਤੀਰਥ ਚੰਨਿਆਣੀ, ਅਵਤਾਰ ਬਿੱਟੂ, ਰਿੰਕੂ ਹੇਡੋਂ ਬੇਟ, ਚਰਨਜੀਤ ਚੰਨਿਆਣੀ, ਨਵਿਸ਼ ਉਧਨਵਾਲ, ਛੋਟੂ, ਗੁਰਨੇਕ ਸਾਧੜਾ, ਗੁਰਮੁਖ ਪਾਬਲਾ, ਵਿਜੇ ਪਾਲ, ਗੁਰਚੈਨ ਬੇਗਮਪੁਰ ਅਤੇ ਉਂਕਾਰ ਸਿੰਘ ਆਦਿ ਵਲੰਟੀਅਰ ਹਾਜਰ ਸਨ।

Previous articleਭਾਜਪਾ ਵਰਕਰਾਂ ਵਲੌ ਮੰਡਲ ਪ੍ਰਧਾਨ ਦੀ ਅਗਵਾਈ ਵਿਚ ਐਸਡੀਐਮ ਨੂੰ ਦਿੱਤਾ ਮੰਗ ਪੱਤਰ
Next article5 राज्यों में हुई चुनाव तारीखों की घोषणा