ਨਵਾਂਸ਼ਹਿਰ/ਭੱਦੀ,(ਜਤਿੰਦਰ ਕਲੇਰ): ਆਮ ਆਦਮੀ ਪਾਰਟੀ ਬਲਾਚੌਰ ਇਕਾਈ ਨੂੰ ਉਸ ਵੇਲੇ ਬਹੁਤ ਵੱਡਾ ਭਰਵਾਂ ਹੁੰਗਾਰਾ ਮਿਲਿਆ ਜਦੋਂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੌਜਵਾਨ ਆਗੂ ਨਿੱਕਾ ਨਾਨੋਵਾਲ ਨੇ ਬੀਬੀ ਸੰਤੋਸ਼ ਕਟਾਰੀਆ ਉਮੀਦਵਾਰ ਚੌਰ ਦੀ ਹਾਜ਼ਰੀ ਵਿੱਚ ਭੱਦੀ ਵਾਸੀ ਸੰਤੋਸ਼ ਕੁਮਾਰੀ ਸਾਬਕਾ ਪੰਚ, ਰਾਜ ਰਾਣੀ ਸਾਬਕਾ ਪੰਚ, ਭਜਨ ਲਾਲ, ਸੁਰਿੰਦਰ ਪਾਲ, ਵਿਜੇ ਕੁਮਾਰ, ਰਾਜੇਸ਼ ਕੁਮਾਰ, ਰਜਿੰਦਰ ਕੁਮਾਰ, ਰਾਮ ਪਾਲ ਤੇ ਸਤੀਸ਼ ਕੁਮਾਰ ਆਦਿ ਅਕਾਲੀ, ਕਾਂਗਰਸੀ ਆਗੂਆਂ ਨੂੰ ਸ਼ਾਮਲ ਕਰਵਾਇਆ।ਬੀਬੀ ਸੰਤੋਸ਼ ਕਟਾਰੀਆ ਨੇ ਕਿਹਾ ਕਿ ਕਾਂਗਰਸੀ ਆਗੂ ਬੁਖਲਾਹਟ ਵਿਚ ਕੇਜਰੀਵਾਲ ਦੇ ਪ੍ਰਤੀ ਉਲਟੇ ਪੁਲਟੇ ਬਿਆਨ ਦੇ ਰਹੇ ਹਨ ਜਦ ਕਿ ਅਕਾਲੀ ਤੇ ਕਾਂਗਰਸ ਦੇ ਧੜਿਆਂ ਦੇ ਧੜੇ ਪਿੰਡਾਂ ਵਿੱਚੋਂ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਉਸਾਰੂ ਸੋਚ ਨੂੰ ਮੁੱਖ ਰੱਖਦਿਆਂ ਹੋਇਆਂ ਪੱਲਾ ਫੜ ਰਹੇ ਹਨ।ਬੀਬੀ ਸੰਤੋਸ਼ ਕਟਾਰੀਆ ਨੇ ਕਿਹਾ ਕਿ ਬਲਾਚੌਰ ਹਲਕੇ ਦੀ ਜਨਤਾ ਝੂਠੇ ਪਰਚਿਆਂ, ਲੈਂਡ, ਸੈਂਡ, ਖੈਰ ਤੇ ਨਜਾਇਜ ਸ਼ਰਾਬ ਮਾਫੀਆ ਤੋਂ ਤੰਗ ਆ ਚੁੱਕੀ ਹੈ ਤੇ ਉਹ ਇਸਦਾ ਜਵਾਬ 20 ਫਰਵਰੀ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਦੇਵੇਗੀ। ਜਾਣਕਾਰੀ ਮੀਡੀਆ ਨੂੰ ਦਿੰਦੇ ਚੰਦਰ ਮੋਹਨ ਜੇਡੀ ਜਿਲ੍ਹਾ ਮੀਡੀਆ ਇੰਚਾਰਜ ਨੇ ਕਿਹਾ ਕਿ ਇਸ ਵਾਰ ਜਨਤਾ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਆਮ ਆਦਮੀ ਪਾਰਟੀ ਨੂੰ ਵੋਟ ਪਾਵੇਗੀ। ਇਸ ਮੌਕੇ ਪਿੰਡ ਵਾਸੀ ਹਾਜ਼ਰ ਸਨ।

Previous articleਮੰਗੂਪੁਰ ਵੱਲੋਂ ਚੋਣ ਪ੍ਰਚਾਰ ਵਿੱਚ ਤੇਜ਼ੀ, ਵਰਕਰਾਂ ਵਿੱਚ ਭਾਰੀ ਜੋਸ਼
Next articleਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਨੇ ਜਾਰੀ ਕੀਤਾ ਪੋਸਟਰ