ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਵਿਧਾਨ ਸਭਾ ਹਲਕਾ ਬਲਾਚੌਰ ਤੋਂ ਸ੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਦੇ ਦਫਤਰ ਦਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਵਲੋਂ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਆਏ ਗਠਜੋੜ ਦੇ ਸਮੱਰਕਾ/ਵਰਕਰਾ ਨੂੰ ਸੰਬੋਧਨ ਕਰਦਿਆ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਹੁਣ ਤੱਕ ਇਸ ਇਲਾਕੇ ਨੂੰ ਜੋ ਕੈਬਨਿਟ ਮੰਤਰੀ ਨਹੀ ਮਿਲਿਆ ਹੈ, ਮਗਰ ਸਾਂਝੇ ਗਠਜੋੜ ਦੀ ਸਰਕਾਰ ਬਣਨ ਤੇ ਇਲਾਕੇ ਨੂੰ ਕੈਬਨਿਟ ਮੰਤਰੀ ਜਰੂਰ ਮਿਲੇਗਾ,ਮਗਰ ਕਿਸ ਨੂੰ ਬਣਾਇਆ ਜਾਂਦਾ ਹੈ ਇਹ ਸਮ੍ਹਾਂ ਹੀ ਦੱਸੇਗਾ। ਉਹਨਾਂ ਕਿਹਾ ਕਿ ਜਿਹੜਾ ਨਰਕ ਪਿਛਲੇ 5 ਸਾਲ ਦੇ ਸਮੇਂ ਦੌਰਾਨ ਇਲਾਕੇ ਦੇ ਲੋਕਾ ਨੇ ਹੰਢਾਇਆ ਹੈ। ਬਲਾਚੌਰ ਇਲਾਕੇ ਦੀ ਨੌਜਵਾਨੀ ਨਸਿ਼ਆ ਵਿੱਚ ਗਲਤਾਨ ਹੋਈ ਹੈ। ਨਜਾਇਜ਼ ਮਾਈਨਿੰਗ, ਗੁੰਡਾ ਟੈਕਸ, ਗ੍ੁੰਡਾਗਰਦੀ ਦਾ ਜੋ ਬੋਲਬਾਲਾ ਵੱਧਿਆ ਹੈ, ਨੂੰ ਨੱਥ ਪਾਈ ਜਾਵੇਗੀ ਅਤੇ ਸਤਾਧਾਰੀ ਧਿਰ ਦੇ ਲੋਕਾ ਨੇ ਜਿਨ੍ਹਾਂ ਲੋਕਾ ਖਿਲਾਫ ਨਜਾਇਜ਼ ਮੁਕੱਦਮੇ ਦਰਜ ਕਰਾਏ ਹਨ। ਉਨ੍ਹਾਂ ਲੋਕਾਂ ਨੂੰ ਇੰਨਸਾਫ ਦਵਾਇਆ ਜਾਵੇਗਾ ਅਤੇ ਜਿਹੜਾ ਜਿਹੜਾ ਕਿ ਗੈਰ ਕਾਨੂੰਨੀ ਕੰਮਾ ਵਿੱਚ ਸਰਗਰਮ ਰਿਹਾ ਹੈ ਉਹਨਾਂ ਨੂੰ ਜ਼ੇਲਾ ਵਿੱਚ ਸੁੱਟਿਆ ਜਾਵੇਗਾ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਜਿੰਨਾ ਚਿਰ ਰਾਜਭਾਗ ਸੰਭਾਲਿਆ ਹੈ।ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।ਜਿਨ੍ਹਾਂ ਦੇ ਸਮੇਂ ਅੰਦਰ ਵੱਡੀ ਗਿਣਤੀ ਨੌਜਵਾਨ ਨਸਿ਼ਆ ਦੀ ਦਲਦਲ ਵਿੱਚ ਫਸੇ ਹਨ ਅਤੇ ਬਹੁਤੇ ਘਰਾ ਵਿੱਚ ਨਸ਼ੇ ਦੇ ਇਸ ਦੈਂਤ ਨਾਲ ਸੱਥਰ ਵੀ ਵਿਛੇ ਹਨ। ਕਾਂਗਰਸ ਸਰਕਾਰ ਨੇ ਸਤਾ ਵਿੱਚ ਆਉਣ ਤੋਂ ਪਹਿਲਾ ਲੋਕਾਂ ਨਾਲ ਵਾਅਦੇ ਤਾਂ ਕੀਤੇ ਸਨ, ਮਗਰ ਸਤਾ ਵਿੱਚ ਆਉਣ ਉਪਰੰਤ ਉਹਨਾਂ ਆਪਣੇ ਵਾਅਦਿਆ ਨੂੰ ਨਿਭਾਉਣ ਦੀ ਵਜਾਏ ਲੋਕਾਂ ਨੂੰ ਮੂੰਹ ਤੱਕ ਨਹੀ ਵਿਖਾਇਆ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਮੰਤਰੀਆ ਵਲੋਂ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਦੀ ਵਜਾਏ ਉਹ ਆਪਣੀਆ ਹੀ ਸੁੱਖ ਸਹੂਲਤਾ ਵਿੱਚ ਲੋਕਾਂ ਨੂੰ ਭੁੱਲ ਗਏ ਅਤੇ ਇੱਥੋ ਤੱਕ ਵੱਡੇ ਵੱਡੇ ਘਪਲਿਆ ਨੂੰ ਅੰਜ਼ਾਮ ਦੇਣਾ ਸੁਰੂ ਕਰ ਦਿੱਤਾ ਸੀ। ਲੋਕ ਹੁਣ ਪੂਰੀ ਤਰ੍ਹਾਂ ਨਾਲ ਜਾਗਰੂਕ ਹੋ ਚੁੱਕੇ ਹਨ ਜਿਹੜੇ ਕਿ ਕਾਂਗਰਸ ਅਤੇ ਦੂਜੀਆ ਪਾਰਟੀਆਂ ਦੇ ਬਹਿਕਾਵੇ ਵਿੱਚ ਨਹੀ ਆਉਣਗੇ। ਉਹਨਾਂ ਲੋਕਾ ਨੂੰ ਅਪੀਲ ਕਰਦਿਆ ਆਖਿਆ ਕਿ ਤੁਹਾਡੇ ਹੱਕਾ ਲਈ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਵੱਡਾ ਸੰਘਰਸ਼ ਕੀਤਾ ਹੈ।ਜਿਸ ਲਈ ਸਾਂਝੇ ਗਠਜੋੜ ਨੂੰ ਸਤਾ ਵਿੱਚ ਲਿਆਉਣ ਲਈ ਇੱਕ ਹੰਭਲਾ ਮਾਰੋ ਤਾਂ ਜੋ ਪੰਜਾਬ ਤਰੱਕੀ ਦੀ ਲੀਹ ਤੇ ਪੈ ਸਕੇ ਅਤੇ ਸਭਾ ਨੂੰ ਬਣਦੇ ਹੱਕਾ ਦੀ ਪ੍ਰਾਪਤੀ ਹੋ ਸਕੇ।ਇਸ ਮੌਕੇ ਦਿਲਾਵਰ ਦਿਲੀ, ਜੋਗਿੰਦਰ ਸਿੰਘ ਅਟਵਾਲ, ਬੀਬੀ ਸਤਿੰਦਰ ਕੌਰ ਬੀਸਲਾ, ਬੁੱਧ ਸਿੰਘ ਬਲਾਕੀਪੁਰ, ਚਮਨ ਲਾਲ ਚਣਕੋਆ, ਹਜੂਰਾ ਸਿੰਘ ਪੈਲੀ, ਨਗਰ ਕੌਸਲ ਬਲਾਚੌਰ ਦੇ ਸਾਬਕਾ ਪ੍ਰਧਾਨ ਰਾਣਾ ਰਣਦੀਪ ਕੌਸ਼ਲ , ਜਸਵੀਰ ਔਲੀਆਪੁਰ, ਤਰਲੋਚਨ ਸਿੰਘ ਰੱਕੜ, ਹਰਿਆਵਲ ਦਸਤੇ ਦੇ ਪ੍ਰਧਾਨ ਸਮਸ਼ੇਰ ਸਿੰਘ ਲਾਲੀ, ਕੌਸਲਰ ਪਰਮਿੰਦਰ ਪੰਮਾ , ਮਾਸਟਰ ਜਗਦੀਸ਼ ਰਾਣਾ, ਦਲਜੀਤ ਸਿੰਘ ਮਾਣੇਵਾਲ, ਮੋਹਣ ਸਿੰਘ ਕੈਂਥ, ਹਰਜੀਤ ਸਿੰਘ ਕੈਥ ,ਹਨੀ ਟੌਸਾਂ, ਗੋਰਵ ਚੌਹਾਨ , ਅਸੋਕ ਬਜਾੜ, ਕਾਲਾ ਫੌਜੀ ਕਰੀਮਪੁਰ, ਸੁਰਜੀਤ ਸਿੰਘ ਦੋਭਾਲੀ, ਸੰਮੀ ਜਲਾਲਪੁਰ, ਪਰਮਿੰਦਰ ਮੇਨਕਾ ਟੀਵੀ ਸੈਂਟਰ ਵਾਲੇ ,ਅਵਤਾਰ ਸਿੰਘ ਸਾਹਦੜਾ, ਹਰਦਿਆਲ ਮਾਹੀਪੁਰ, ਧਰਮ ਪਾਲ ਕੋਹਲੀ, ਕੇਵ

Previous articleਸਾਬਕਾ ਸੰਮਤੀ ਮੈਂਬਰ ਠੇਕੇਦਾਰ ਗਿਰਧਾਰੀ ਲਾਲ ਖਟਾਣਾ ਆਪਣੇ ਸਾਥੀਆ ਸਮੇਤ ਕਾਂਗਰਸ ਨੂੰ ਅਲਵਿਦਾ ਆਖ ਅਕਾਲੀ `ਚ ਹੋਏ ਸ਼ਾਮਲ
Next articleਕਾਂਗਰਸੀ ਯੂਥ ਆਗੂ ਨਿੱਕਾ ਨਾਨੋਵਾਲ ਨੇ ਸੰਤੋਸ਼ ਕਟਾਰੀਆ ਦੀ ਅਗਵਾਈ ਵਿਚ ਫੜਿਆ ਆਪ ਦਾ ਪੱਲਾ