ਬਲਾਚੌਰ,(ਜਤਿੰਦਰ ਪਾਲ ਕਲੇਰ): ਕੋੋਰੋਨਾ ਮਹਾਂਮਾਰੀ ਤੋਂ ਲੋਕਾ ਦਾ ਬਚਾਅ ਕਰਨ ਲਈ ਦਵਿੰਦਰ ਢਾਂਡਾ ਸਿਵਲ ਸਰਜਨ ਜਿ਼ਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਹਦਾਇਤਾ ਅਨੁਸਾਰ ਹੁਣ ਪ੍ਰਾਇਵੈਟ ਹਸਪਤਾਲਾ ਨੂੰ ਅਧਿਕਾਰੀ ਦਿੱਤੇ ਗਏ ਹਨ। ਇਸੀ ਲੜੀ ਤਹਿਤ ਸੂਰੀ ਹਸਪਤਾਲ ਬਲਾਚੌਰ ਵਲੋਂ ਮਿਤੀ 11 ਜਨਵਰੀ 2022 ਨੂੰ ਸਵੇਰੇ 11 ਵਜੇਂ ਤੋਂ ਸ਼ਾਮ 5 ਵਜੇਂ ਤੱਕ ਕੋਵਿਡ ਸ਼ੀਲਡ ਦੇ ਮੁਫਤ ਟੀਕੇ ਲਗਾਉਣ ਸਬੰਧੀ ਕੈਂਪ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਮੁੱਖ ਪ੍ਰਬੰਧਕ ਡਾ. ਉਜਾਗਰ ਸਿੰਘ ਸੂਰੀ ਦੱਸਿਆ ਕਿ ਮਹਾਂਮਾਰੀ ਉਪਰ ਕਾਬੂ ਪਾਉਣ ਲਈ ਟੀਕਾ ਕਰਨ ਦੀ ਸਪੀਡ ਨੂੰ ਪੰਜਾਬ ਦੇ ਸਿਹਤ ਵਿਭਾਗ ਵਲੋਂ ਵਧਾਇਆ ਗਿਆ ਹੈ। ਪ੍ਰਾਇਵੇਟ ਹਸਪਤਾਲਾ ਨੂੰ ਸਿਹਤ ਵਿਭਾਗ ਵਲੋਂ ਜਾਰੀ ਟੀਕੇ ਲਗਾਉਣ ਲਈ ਦਿੱਤੇ ਜਾ ਰਹੇ ਹਨ। ਜਿਸ ਲੜੀ ਤਹਿਤ ਉਹਨਾਂ ਵਲੋਂ ਮਿਤੀ 11 ਜਨਵਰੀ ਨੂੰ ਸਵੇਰੇ 11 ਵਜੇਂ ਤੋਂ ਸ਼ਾਮ 5 ਵਜੇਂ ਤੱਕ ਕੈਂਪ ਵਿੱਚ ਬਿਲਕੁੱਲ ਮੁਫਤ ਲਗਾਏ ਜਾਣਗੇ । ਉਹਨਾਂ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਤੋਂ 18 ਸਾਲ ਉਮਰ ਤੱਕ ਦੇ ਬੱਚਿਆ ਅਤੇ ਇਸ ਤੋਂ ਉਪਰ ਦੀ ਉਮਰ ਵਾਲੇ ਆਪਣੀ ਪਹਿਲੀ ਅਤੇ ਦੂਜੀ ਡੋਜ਼ ਲਗਾਉਣ ਲਈ ਇਸ ਕੈਂਪ ਦਾ ਲਾਭ ਪ੍ਰਾਪਤ ਕਰ ਸਕਦੇ ਹਨ।ਹਰ ਇੱਕ ਨੂੰ ਆਪਣਾ ਆਧਾਰ ਕਾਰਡ ਅਤੇ ਫੋਨ ਨੰਬਰ ਜਰੂਰ ਦੱਸਣਾ ਪਵੇਗਾ, ਕਿਉਕਿ ਟੀਕਾ ਕਰਨ ਦੀ ਪ੍ਰੀਕਿਆ ਆਨ ਲਾਇਨ ਹੋਵੇਗੀ। ਲੋੜਵੰਦ ਮਰੀਜਾ ਦੀ ਹਸਪਤਾਲ ਵਲੋਂ ਸੂਗਰ ਮੁਫਤ ਚੈਂਕ ਕੀਤੀ ਜਾਵੇਗੀ। ਇਸ ਮੌਕੇ ਡਾ. ਭੁਪਿੰਦਰਜੀਤ ਸੂਰੀ ਅਤੇ ਅਮਨਦੀਪ ਸੂਰੀ ਵੀ ਹਾਜ਼ਰ ਸਨ।