ਵਾਨੀਗੜ੍ਹ,(ਵਿਜੈ ਗਰਗ): ਪੰਜਾਬ ਫੋਟੋਗ੍ਰਾਫਰਜ ਐਸੋਸੀਏਸ਼ਨ ਦੇ ਨਵੇਂ ਬਣੇ ਸੂਬਾ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਨੂੰ ਸਨਮਾਨਿਤ ਕਰਨ ਸਬੰਧੀ ਐਸੋਸੀਏਸ਼ਨ ਦੀ ਸਥਾਨਕ ਇਕਾਈ ਵਲੋਂ ਸਮਾਗਮ ਕਰਾਇਆ ਗਿਆ। ਜਿਸ ਵਿਚ ਸ: ਫੱਗੂਵਾਲਾ ਤੋਂ ਇਲਾਵਾ ਇੰਡੀਆ ਡੈਲੀਗੇਟ ਆਰ.ਕੇ ਪਰਦੀਪ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਬੋਲਦਿਆਂ ਇਕਾਈ ਪ੍ਰਧਾਨ ਵਿਜੈ ਸਿੰਗਲਾ ਨੇ ਕਿਹਾ ਕਿ ਭਵਾਨੀਗੜ੍ਹ ਇਕਾਈ ਨੂੰ ਮਾਣ ਹੈ ਕਿ ਉਨ੍ਹਾਂ ਦੇ ਸ਼ਹਿਰ ਦੇ ਫੋਟੋਗ੍ਰਾਫਰਜ ਦੇ ਆਗੂ ਰਣਧੀਰ ਸਿੰਘ ਫੱਗੂਵਾਲਾ ਸਰਬਸੰਮਤੀ ਨਾਲ ਪੰਜਾਬ ਦੇ ਪ੍ਰਧਾਨ ਬਣੇ। ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਡੈਲੀਗੇਟਾਂ ਨੇ ਸਹਿਮਤੀ ਦੇ ਕੇ ਇਹ ਮਾਣ ਦਿੱਤਾ ਹੈ। ਉਨ੍ਹਾਂ ਇਸ ਮੌਕੇ ਤੇ ਨਵਯੁੱਕਤ ਪ੍ਰਧਾਨ ਫੱਗੂਵਾਲਾ ਨੂੰ ਹਰ ਪੱਧਰ ਤੇ ਸਾਥ ਦੇਣ ਦਾ ਭਰੋਸਾ ਦਿਵਾਇਆ। ਬੋਲਦਿਆਂ ਪੰਜਾਬ ਫੋਟੋਗ੍ਰਾਫਰਜ ਐਸੋਸੀਏਸ਼ਨ ਦੇ ਨਵੇਂ ਬਣੇ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਨੇ ਫੋਟੋਗ੍ਰਾਫਰਜ ਦੀ ਭਲਾਈ ਲਈ ਵਿਸ਼ੇਸ਼ ਉਪਰਾਲੇ ਕਰਨ ਅਤੇ ਫੋਟੋਗ੍ਰਾਫੀ ਨੂੰ ਹੋਰ ਵਧਾਉਣ ਲਈ ਵੱਖ-ਵੱਖ ਕੰਪਨੀਆਂ ਦੀਆਂ ਵਰਕਸ਼ਾਪਾਂ ਲਗਵਾ ਕੇ ਫੋਟੋਗ੍ਰਾਫਰਜ ਨੂੰ ਨਵੀ ਤਕਨੀਕ ਸਬੰਧੀ ਜਾਣਕਾਰੀ ਦਿਵਾਉਣ ਅਤੇ ਹਰ ਪੱਧਰ ਤੇ ਐਸੋਸੀਏਸ਼ਨ ਲਈ ਦਿਨ-ਰਾਤ ਮਿਹਨਤ ਕਰਨ ਦੀ ਭਰੋਸਾ ਦਿਵਾਇਆ। ਇਸ ਮੌਕੇ ਤੇ ਇਕਾਈ ਪ੍ਰਧਾਨ ਵਿਜੈ ਸਿੰਗਲਾ, ਸੈਕਟਰੀ ਦਵਿੰਦਰ ਰਾਣਾ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ,  ਕੈਸ਼ੀਅਰ ਵਿਸ਼ਵ ਨਾਥ ਅਤੇ ਰੂਪ ਸਿੰਘ ਨੇ ਰਣਧੀਰ ਸਿੰਘ ਫੱਗੂਵਾਲਾ ਅਤੇ ਆਰ ਕੇ ਪਰਦੀਪ ਨੂੰ ਸਨਮਾਨਿਤ ਕੀਤਾ।  ਸਮਾਗਮ ਦੌਰਾਨ ਉਕਤ ਤੋਂ ਇਲਾਵਾ ਜਸਵਿੰਦਰ ਸਿੰਘ ਚਹਿਲ, ਕਰਮਜੀਤ ਸਿੰਘ ਲੱਕੀ, ਜਤਿੰਦਰ ਕੁਮਾਰ ਸੈਂਟੀ, ਕਿ੍ਰਸ਼ਨ ਸਿੰਘ, ਆਦਿ ਹਾਜ਼ਰ ਸਨ।

Previous articleਸਰਕਾਰ ਕਰ ਰਹੀ ਖਿਲਵਾੜ ਬੱਚਿਆਂ ਦੀ ਜ਼ਿੰਦਗੀ ਨਾਲ : ਜੱਗੀ
Next articleਮੁਲਾਜਮਾਂ ਨੇ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ