ਭਵਾਨੀਗੜ੍ਹ,(ਵਿਜੈ ਗਰਗ): ਅੱਜ ਸੀ.ਐਮ.ਐਸ ਕੋਆਪ੍ਰੇਟਿਵ ਸੁਸਾਇਟੀ ਭਵਾਨੀਗੜ੍ਹ ਦੀ ਚੋਣ ਸਰਬਸੰਮਤੀ ਨਾਲ ਹੋਈ। ਸੋਸਾਇਟੀ ਦੇ 6 ਜੋਨ ਹਨ ਸਾਰੇ ਜੋਨਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਜੋਨ ਨੰਬਰ 01 ਤੋਂ ਤਰਨਜੀਤ ਸਿੰਘ ਲਾਡੀ ਝਨੇੜੀ, ਜੋਨ ਨੰਬਰ 02 ਤੋਂ ਪਰਮਜੀਤ ਸਿੰਘ ਸਰਪੰਚ ਖੇੜੀ ਚੰਦਵਾਂ, ਜੋਨ ਨੰਬਰ 03 ਤੋਂ ਜਸਵੀਰ ਸਿੰਘ ਨੰਦਗੜ੍ਹ, ਜੋਨ ਨੰਬਰ 4 ਤੋਂ ਸਤਿਗੁਰ ਸਿੰਘ ਅਕਬਰਪੁਰ, ਜੋਨ ਨੰਬਰ 5 ਤੋਂ ਕੁਲਵਿੰਦਰ ਸਿੰਘ ਫੰਮਣਵਾਲ, ਜੋਨ ਨੰਬਰ 6 ਤੋਂਂ ਰਾਜਪਾਲ ਸਿੰਘ ਡਾਇਰੈਕਟਰ ਚੁਣੇ ਗਏ। ਇਸ ਮੌਕੇ ਗੁਰਤੇਜ ਸਿੰਘ ਝਨੇੜੀ ਸੂਬਾ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸੰਯੁਕਤ, ਨਿਹਾਲ ਸਿੰਘ ਨੰਦਗੜ੍ਹ, ਜਗਦੀਸ ਸਿੰਘ ਬਲਿਆਲ, ਕੁਲਵਿੰਦਰ ਸਿੰਘ ਭੱਟੀਵਾਲ, ਦਰਸ਼ਨ ਸਿੰਘ ਗਹਿਲਾਂ ਅਤੇ ਮਦਨ ਸਿੰਘ ਨੰਦਗੜ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਕਿਸਾਨ ਹਾਜਰ ਸਨ।

Ativador Windows 11

Previous articleਪਿੰਡ ਨਰੈਣਗੜ੍ਹ ਵਿਖੇ ਕਿਸਾਨਾਂ ਵਲੋਂ ਯੂਰੀਆ ਖਾਦ ਦੀ ਕਿੱਲਤ ਨੂੰ ਲੈ ਕੇ ਕੀਤੀ ਨਾਅਰੇਬਾਜੀ
Next articleਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ