1. ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਸਰਕਾਰ ਦਾ ਸ਼ਲਾਘਾਯੋਗ ਕਦਮ : ਐਡ.ਬਲਜੀਤ ਸਿੰਘ
    ਮੁਕੇਰੀਆਂ,  ਐਡਵੋਕੇਟ ਬਲਜੀਤ ਸਿੰਘ ਆਪ ਆਗੂ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪ੍ਰਚਾਰ ਪ੍ਰਸਾਰਨ ਪੀ ਟੀ ਸੀ ਚੈਨਲ ਤੋਂ ਹੋਰਾਂ ਚੈਨਲਾਂ ਦੁਆਰਾ ਪ੍ਰਸਾਰਣ ਕਰਵਾਉਣ ਵਾਲੀ ਧਾਰਾ ਦਾ ਸਿੱਖ ਗੁਰਦੁਆਰਾ ਐਕਟ ਵਿੱਚ ਲਿਆਉਣਾ ਮੁੱਖ ਮੰਤਰੀ ਦਾ ਇਕ ਸ਼ਲਾਘਾਯੋਗ ਕਦਮ ਹੈ। ਪਰ ਬਾਦਲਾਂ ਦੇ ਹੱਥ ਠੋਕੇ ਬਣੇ ਐਸ ਜੀ ਪੀ ਸੀ ਪ੍ਰਧਾਨ ਵੱਲੋਂ ਵਿਰੋਧਤਾ ਸਰਾਸਰ ਗਲਤ ਹੈ ਅਤੇ ਸਿੱਖ ਸੰਗਤ ਇਸ ਤੋਂ ਭਲੀ ਭਾਂਤ ਜਾਣੂੰ ਹੈ। ਸਾਬਕਾ ਐਸ ਜੀ ਪੀ ਸੀ ਪ੍ਰਧਾਨ ਜਦ ਪੰਜ ਪਿਆਰਿਆਂ ਨੂੰ ਬਰਖਾਸਤ ਕਰ ਉਨ੍ਹਾਂ ਦੀ ਤੋਹੀਨ ਕਰਦੀ ਹੈ ਤਾਂ ਐਸ ਪੀ ਸੀ ਮੈਂਬਰ ਚੁੱਪ ਰਹਿੰਦੇ ਹਨ ਅਤੇ ਜਦ ਪਿਛਲੀਆਂ ਸਰਕਾਰਾਂ ਸਮੇਂ ਸਿੱਖ ਸੰਗਤ ਉਪਰ ਗੋਲੀ ਚਲਾਈ ਜਾਂਦੀ ਹੈ ਤਾਂ ਐਸ ਜੀ ਪੀ ਸੀ ਉਸ ਸਮੇਂ ਦੀ ਸਰਕਾਰ ਖਿਲਾਫ ਕੋਈ ਇਜਲਾਸ ਨਹੀਂ ਬੁਲਾਉਂਦੀ ਅਤੇ ਜਦ ਬਾਦਲ ਸਿੱਖ ਵਿਰੋਧੀ ਕੇਸਾਂ ਵਿੱਚ ਨਾਮਜ਼ਦ ਹੁੰਦੇ ਹਨ ਤਾਂ ਐਸ ਜੀ ਪੀ ਸੀ ਪ੍ਰਧਾਨ ਇਜਲਾਸ ਬੁਲਾ ਕੇ ਪਰਕਾਸ਼ ਸਿੰਘ ਬਾਦਲ ਦਾ ਫਖਰੇ-ਏ-ਕੌਮ ਵਾਪਸ ਨਹੀਂ ਮੰਗਦੇ। ਇਨ੍ਹਾਂ ਗੱਲਾਂ ਤੋਂ ਸਾਫ ਪਤਾ ਚਲਦਾ ਹੈ ਕਿ ਜਦ ਬਾਦਲ ਸਰਕਾਰ ਤੋਂ ਬਾਹਰ ਹੁੰਦਾ ਹੈ ਤਾਂ ਐਸ ਜੀ ਪੀ ਸੀ ਬਾਦਲਾਂ ਦੇ ਇਸ਼ਾਰੇ ਉੱਪਰ ਉਨ੍ਹਾਂ ਦੀ ਗੁਆਚੀ ਹੋਈ ਸਿਆਸਤ ਨੂੰ ਮੁੜ ਸੁਰਜੀਤ ਕਰਨ ਲਈ ਜਤਨ ਕਰਦੀ ਹੈ ਪਰ ਜੋ ਐਸ ਜੀ ਪੀ ਸੀ ਦੇ ਫਰਜ਼ ਹਨ ਉਨ੍ਹਾਂ ਪ੍ਰਤੀ ਕੁਝ ਨਹੀਂ ਕਰਦੇ। ਉਨ੍ਹਾਂ ਦੇਸ਼ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਐਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਸਿੱਖ ਧਰਮ ਦੇ ਸਿਧਾਂਤਾਂ ਦੇ ਉਲਟ ਆਪਣੇ ਨਾਵਾਂ ਪਿੱਛੇ ਸਿੰਘ ਨਾਲ ਜਾਤਾਂ ਲਿਖਦੇ ਜੋ ਕਿ ਸਰਾਸਰ ਗੁਰੂ ਸਿਧਾਂਤਾਂ ਦੇ ਉਲਟ ਹੈ ਅਤੇ ਇਨ੍ਹਾਂ ਨੂੰ ਸਿੱਖ ਧਰਮ ਦੇ ਸਿਧਾਂਤਾਂ ਤੋਂ ਉਲਟ ਚੱਲਣ ਕਾਰਨ ਇਨ੍ਹਾਂ ਦੇ ਅਹੁਦਿਆਂ ਤੋਂ ਦੇਸ਼ ਦੇ ਰਾਸ਼ਟਰਪਤੀ ਬਾਹਰ ਕਰਨ ਤਾਂ ਜੋ ਗੁਰੂ ਸਾਹਿਬਾਂ ਦੇ ਬਰਾਬਰਤਾ ਦੇ ਸਿਧਾਂਤਾਂ ਨੂੰ ਮੁੜ ਐਸ ਜੀ ਪੀ ਸੀ ਵਿੱਚ ਸੁਰਜੀਤ ਕੀਤਾ ਜਾ ਸਕੇ।      ਕੈਪਟਨ ਹਰਬੰਸ ਸਿੰਘ, ਕੈਪਟਨ ਸੋਹਨ ਸਿੰਘ, ਕਿਰਨਜੀਤ ਸਿੰਘ ਹਾਜ਼ਿਰ ਸਨ।