ਤਲਵਾੜਾ,(ਰਾਜਦਾਰ ਟਾਇਮਸ): ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਦੇਸ਼ ਦੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਾਵਣ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂ ਪ੍ਰੋ. ਸੁਰਜੀਤ ਜੱਜ ਅਤੇ ਸੱਭਿਆਚਾਰ ਸੰਭਾਲ ਸੁਸਾਇਟੀ ਦੇ ਆਗੂ ਸ. ਕੁਲਵਿੰਦਰ ਸਿੰਘ ਜੰਡਾ ਨੇ ਕੀਤੀ। ਮੰਚ ਦੇ ਪ੍ਰਧਾਨ ਡਾ. ਸੁਰਿੰਦਰਪਾਲ ਸਿੰਘ ਮੰਡ ਵੱਲੋਂ ਹਾਜ਼ਰ ਮਹਿਮਾਨਾਂ, ਸ਼ਾਇਰਾਂ ਅਤੇ ਸਰੋਤਿਆਂ ਦਾ ਸਵਾਗਤ ਅਤੇ ਧੰਨਵਾਦ ਕਰਦਿਆਂ ਮੰਚ ਵੱਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਮੰਚ ਨਵੇਂ ਲਿਖਾਰੀਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਸਮਾਗਮ ਦਾ ਆਗ਼ਾਜ਼ ਮਦਨ ਲਾਲ ਵਸ਼ਿਸ਼ਟ ਵੱਲੋਂ ਵੰਝਲੀ ਦੀ ਧੁਨ ਨਾਲ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿੱਚ ਪੰਜਾਬੀ ਸਾਹਿਤ ਅਤੇ ਕਲਾ ਮੰਚ ਵੱਲੋਂ ਜਸਵੀਰ ਕੌਰ ਜੱਸ, ਮਦਨ ਲਾਲ ਪੰਚਾਇਤ ਸਕੱਤਰ, ਰਾਜਿੰਦਰ ਮਹਿਤਾ, ਡਾ. ਵਿਸ਼ਾਲ ਧਰਵਾਲ ਬਦਨਸੀਬ, ਹਰਸ਼ਵਿੰਦਰ ਕੌਰ, ਉਮਾ ਕਮਲ, ਨੰਬਰਦਾਰ ਰਾਮਵੀਰ, ਧਿਆਨ ਸਿੰਘ ਚੰਦਨ, ਡਾ. ਸੁਰਿੰਦਰ ਮੰਡ ਨੇ ਸਾਵਣ ਦੀ ਰੁੱਤ ਅਤੇ ਮਾਨਵੀ ਸਰੋਕਾਰਾਂ ਨਾਲ ਲਬਰੇਜ਼ ਰਚਨਾਵਾਂ ਸਾਂਝੀਆਂ ਕੀਤੀਆਂ ਜਦਕਿ ਮਹਿਮਾਨ ਸ਼ਾਇਰਾਂ ਵਿੱਚ ਪ੍ਰੋ. ਸੁਰਜੀਤ ਜੱਜ, ਤੀਰਥ ਚੰਦ ਸਰੋਆ ਅਤੇ ਹਰਬੰਸ ਹੀਉਂ ਨੇ ਆਪਣੀਆਂ ਪ੍ਰਭਾਵਸ਼ਾਲੀ ਰਚਨਾਵਾਂ ਨਾਲ ਸਰੋਤਿਆਂ ਨੂੰ ਕੀਲ ਲਿਆ। ਸ. ਕੁਲਵਿੰਦਰ ਸਿੰਘ ਜੰਡਾ ਵੱਲੋਂ ਆਪਣੇ ਰਚਨਾ ਸੰਸਾਰ ਨਾਲ ਸਾਂਝ ਪਾਈ ਅਤੇ ਆਪਣੀਆਂ ਪੁਸਤਕਾਂ ਦੇ ਸੈੱਟ ਹਾਜ਼ਰ ਸਾਹਿਤ ਪ੍ਰੇਮੀਆਂ ਨੂੰ ਭੇਟ ਕੀਤੇ। ਪ੍ਰੋ. ਸੁਰਜੀਤ ਜੱਜ ਨੇ ਆਪਣੇ ਸੁਨੇਹੇ ਵਿੱਚ ਜ਼ੋਰ ਦਿੱਤਾ ਕਿ ਸ਼ਾਇਰ ਦੀ ਰਚਨਾ ਨੂੰ ਜਦੋਂ ਲੋਕ ਕਬੂਲ ਲੈਣ ਉਦੋਂ ਉਹ ਰਚਨਾ ਸਾਰਥਿਕ ਅਤੇ ਚਿਰ-ਸਦੀਵੀ ਹੋ ਜਾਂਦੀ ਹੈ। ਪ੍ਰੋਗਰਾਮ ਦਾ ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖ਼ੂਬੀ ਕੀਤਾ ਗਿਆ ਅਤੇ ਸ਼ਾਇਰ ਤੀਰਥ ਚੰਦ ਸਰੋਆ ਵੱਲੋਂ ਆਪ ਤਿਆਰ ਕੀਤੀ ਤੂੰਬੀ ਬਤੌਰ ਯਾਦ ਚਿੰਨ੍ਹ ਸ਼ਮੀ ਨੂੰ ਭੇਟ ਕੀਤੀ ਗਈ। ਇਸ ਮੌਕੇ ਰਣਜੀਵ ਤਲਵਾੜ, ਕਮਲਜੀਤ ਸਿੰਘ, ਜੀਵਨ ਜਸਵਾਲ, ਪ੍ਰਭਾਤ ਸਿੰਘ, ਵਿਜੇ ਕੁਮਾਰੀ, ਪਵਨ ਕੁਮਾਰ, ਚੰਦਰ ਸ਼ੇਖਰ ਬੱਧਣ, ਦਵਿੰਦਰ ਕੁਮਾਰ ਜੋਤੀ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।

Previous articleअन्य प्रदेशों से पंजाब आने के लिए जरूरी होगी कोविड नेगेटिव रिपोर्ट या टीकाकरण का सर्टिफिकेट
Next articleदो दिनों में चोर गिरोह काबू, 20 तोले सोना, डायमंड व 6 सौ ग्राम चांदी बरामद