ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਵਿਧਾਨ ਸਭਾ ਦੀਆ ਚੋਣਾ ਦੇ ਅਗਾਜ਼ ਹੋਣ ਉਪਰੰਤ ਸਿਅਸੀ ਪਾਰਟੀਆਂ ਵਿੱਚ ਉਥਲ ਪੁਥਲ ਚਲੇ ਆ ਰਹੀ ਹੈ।ਜਿਸ ਅਨੁਸਾਰ ਲੋਕਾਂ ਦਾ ਸਿਆਸੀ ਪਾਰਟੀਆ ਵਿੱਚ ਇਧਰ ਉਧਰ ਜਾਣਾ ਲੱਗਾ ਹੋਇਆ ਹੈ।ਏਸੇ ਲੜੀ ਤਹਿਤ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਆ ਰਹੇ ਸਾਬਕਾ ਬਲਾਕ ਸੰਮਤੀ ਮੈਂਬਰ ਠੇਕੇਦਾਰ ਗਿਰਧਾਰੀ ਲਾਲ ਖਟਾਣਾ ਪਿੰਡ ਆਪਣੇ ਅਨੇਕਾ ਸਾਥੀਆ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਜਿਨ੍ਹਾਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਕਾਰਨ ਪਾਰਟੀ ਨੂੰ ਵੱਡਾ ਬਲ ਪ੍ਰਾਪਤ ਹੋਇਆ ਹੈ। ਉਹਨਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੇ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਸਾਂਝੇ ਗਠਜੋੜ ਦੀ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਵਲੋਂ ਨਿੱਘਾ ਸੁਆਗਤ ਕੀਤਾ ਗਿਆ। ਠੇਕੇਦਾਰ ਗਿਰਧਾਰੀ ਲਾਲ ਖਟਾਣਾ ਨੇ ਦੱਸਿਆ ਕਿ ਉਹ ਲੰਮੇ ਅਰਸੇ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਰਹਿ ਕੇ ਉਹਨਾਂ ਨੇ ਕੜੀ ਮਿਹਨਤ ਕੀਤੀ ਹੈ, ਮਗਰ ਵਿਧਾਇਕ ਵਲੋਂ ਸਤਾ ਵਿੱਚ ਆਉਣ ਉਪਰੰਤ ਉਹਨਾ ਦੀ ਸਾਰ ਤੱਕ ਨਹੀ ਲਈ ਗਈ ਹੈ। ਉਹਨਾਂ ਆਖਿਆ ਕਿ ਉਹ ਸ੍ਰੋਮਣੀ ਅਕਾਲੀ ਦਲ ਵਲੋਂ 13 ਨੁਕਤੀ ਐਲਾਨੇ ਪ੍ਰੋਗਰਾਮ ਤੋਂ ਬਹੁਤ ਹੀ ਪ੍ਰਭਾਵਿਤ ਹਨ ਅਤੇ ਇਹਨਾਂ ਦੀਆਂ ਚੰਗੀਆਂ ਨੀਤੀਆ ਕਾਰਨ ਉਹ ਇਸ ਪਾਰਟੀ ਵਿੱਚ ਆਪਣੇ ਅਨੇਕਾ ਸਾਥੀਆ ਸਮੇਤ ਸ਼ਾਮਲ ਹੋਏ ਹਨ। ਏਸੇ ਤਰ੍ਹਾਂ ਪਿੰਡ ਰੱਤੇਵਾਲ ਦੀ ਕੋਡੂ ਦੀ ਬਸਤੀ ਦੇ ਬਹੁ ਗਿਣਤੀ ਪਰਿਵਾਰ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ।ਇਸ ਮੌਕੇ ਸਾਂਝੇ ਗਠਜੋੜ ਦੀ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਵਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਾਰਟੀ ਅੰਦਰ ਸ਼ਾਮਲ ਹੋਣ ਵਾਲੇ ਹਰ ਸਖਸ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਨ ਤੇ ਹਰ ਜਰੂਰਤਮੰਦ ਨੂੰ ਬਣਦੀਆ ਸਹੂਲਤਾ ਦਿੱਤੀਆ ਜਾਣਗੀਆ।ਇਸ ਮੌਕੇ ਤਰਲੋਚਨ ਸਿੰਘ ਰੱਕੜ, ਦਲਜੀਤ ਸਿੰਘ ਮਾਣੇਵਾਲ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ।