ਭਵਾਨੀਗੜ੍ਹ,(ਵਿਜੈ ਗਰਗ): ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਹਾ ਗਿਆ ਕਿ ਪੰਜਾਬ ਵਿੱਚ ਧਰਨੇ, ਰੋਸ਼ ਪ੍ਰਦਰਸ਼ਨਾ ਮਜਾਰਿਆਂ ਨੂੰ ਬੰਦ ਕੀਤਾ ਜਾਵੇਗਾ ਸਾਰੇ ਮਸਲੇ ਹੱਲ ਕੀਤੇ ਜਾਣਗੇ ਪਰ ਅਫਸਰਾਂ ਦੇ ਤਾਨਾਸ਼ਾਹੀ ਫੁਰਮਾਨ ਅਜੇ ਵੀ ਜਾਰੀ ਹਨ।ਇਸੇ ਕੜੀ ਤਹਿਤ ਭਵਾਨੀਗੜ੍ਹ ਤੋਂ ਪੰਜਾਬ ਸਾਬਕਾ ਸੈਨਿਕ ਗੰਨਮੈਨ ਯੂਨੀਅਨ ਦੇ ਜਨਰਲ ਸਕੱਤਰ ਚੰਦ ਸਿੰਘ ਰਾਮਪੁਰਾ ਅਤੇ ਪ੍ਰੈਸ ਸਕੱਤਰ ਜਸਵਿੰਦਰ ਸਿੰਘ ਚੋਪੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਲਗਭਗ ਅੱਛੀ ਨੱਬੇ ਸਾਬਕਾ ਸੈਨਿਕ ਪਿਛਲੇ ਦਸ ਬਾਰਾਂ ਸਾਲਾਂ ਤੋਂ ਪੰਜਾਬ ਐਂਡ ਸਿੰਧ ਬੈਂਕਾਂ ਵਿੱਚ ਬਤੌਰ ਗੰਨਮੈਨ ਦੀ ਡਿਊਟੀ ਇਮਾਨਦਾਰੀ, ਵਫਾਦਾਰੀ ਅਤੇ ਸ਼ਰਾਫਤ ਨਾਲ ਨਿਭਾ ਰਹੇ ਹਾ।ਆਉਣ ਵਾਲੀ 1 ਅਪ੍ਰੈਲ ਤੋਂ ਸਿੰਧ ਬੈਂਕ ਪਟਿਆਲਾ ਜੌਨਲ ਆਫਿਸਰ ਨੇ ਓਰੀਅਨ ਅਤੇ ਦਾਤਾਰ ਕੰਪਨੀ ਨਾਲ਼ ਮਿਲੀਭੁਗਤ ਕਰ ਕੇ ਇਹ ਨਾਦਰਸ਼ਾਹੀ ਫੁਰਮਾਨ ( ਉਹ ਵੀ ਬਿਨਾਂ ਨੋਟਿਸ ਦਿੱਤੇ) ਜਾਰੀ ਕਰਵਾ ਦਿੱਤਾ ਕਿ ਪਿਛਲੇ ਤਿੰਨ ਸਾਲਾਂ ਤੋਂ ਡਿਊਟੀ ਕਰ ਰਹੇ ਜਵਾਨ ਅਤੇ ਜਿਨ੍ਹਾਂ ਉਮਰ 55 ਸਾਲ ਹੋ ਗਈ ਹੈ।ਉਨਾਂ ਨੂੰ ਡਿਊਟੀ ਤੇ ਨਹੀਂ ਰੱਖਿਆ ਜਾਵੇਗਾ, ਪਰ ਰੱਖਿਆ ਕੋਈ ਵੀ ਨਹੀਂ, ਜਿਸ ਨਾਲ ਲਗਭਗ ਅੱਛੀ ਨੱਬੇ ਸਾਬਕਾ ਸੈਨਿਕਾਂ ਦਾ ਰੁਜ਼ਗਾਰ ਖੋਇਆ ਗਿਆ।ਜਦਕਿ ਸਰਕਾਰੀ ਕਾਨੂੰਨ ਮੁਤਾਬਕ ਮੁਲਾਜ਼ਮ 60 ਸਾਲ ਨੌਕਰੀ ਕਰ ਸਕਦਾ ਹੈ।ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਸਾਬਕਾ ਸੈਨਿਕ ਗੰਨਮੈਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ.ਪ੍ਰਗਟ ਸਿੰਘ ਨਾਭਾ ਵੱਲੋਂ ਯੂਨੀਅਨ ਦੀ ਵਿਸ਼ਾਲ ਮੀਟਿੰਗ ਕੀਤੀ ਗਈ ਅਤੇ ਇਸ ਨਾਦਰਸ਼ਾਹੀ ਫੁਰਮਾਨ ਅੱਗੇ ਨਾ ਝੁਕਦਿਆਂ ਸ੍ਰ.ਪ੍ਰਗਟ ਸਿੰਘ ਵੱਲੋਂ 30 ਮਾਰਚ ਨੂੰ ਪਟਿਆਲਾ ਸਿੰਧ ਬੈਂਕ ਜੌਨਲ ਆਫ਼ਿਸ ਨੂੰ ਪੱਕਾ ਤਾਲਾ ਅਤੇ ਜਦੋਂ ਤੱਕ ਸਾਡੀਆਂ ਪੂਰੀਆਂ ਮੰਗਾਂ ਨਹੀਂ ਕੀਤੀਆਂ ਜਾਂਦੀਆਂ।ਅਣਮਿੱਥੇ ਸਮੇਂ ਤੱਕ ਧਰਨਾ ਜਾਰੀ ਰੱਖਣ ਦੇ ਆਦੇਸ਼ ਯੂਨੀਅਨ ਦਿੱਤੇ ਹਨ। ਉਨਾਂ ਹੋਰ ਜਾਣਕਾਰੀ ਦਿੰਦਿਆਂ ਕਿਹਾਂ ਕਿ ਇਸ ਵਿਸ਼ਾਲ ਧਰਨੇ ਵਿੱਚ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜਬਰ ਜ਼ੁਲਮ ਵਿਰੋਧੀ ਫ਼ਰੰਟ ਪੰਜਾਬ, ਮਜ਼ਦੂਰ ਜੱਥੇਬੰਦੀਆਂ ਦੇ ਨਾਲ਼ ਅੰਬੇਡਕਰ ਜੱਥੇਬੰਦੀਆਂ ਵੀ ਅੰਤ ਤੱਕ ਯੋਗਦਾਨ ਪਾਉਣਗੀਆਂ।ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਹੋ ਜਿਹੇ ਲੋਕ ਮਾਰੂ ਨਾਦਰਸ਼ਾਹੀ ਫੁਰਮਾਨਾਂ ਨੂੰ ਨੱਥ ਪਾਉਣ ਨਹੀਂ ਤਾ ਰਵਾਇਤੀ ਸਰਕਾਰਾਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕੋਈ ਫ਼ਰਕ ਨਹੀਂ ਹੋਵੇਗਾ। ਅੰਤ ਵਿੱਚ ਉਨ੍ਹਾਂ ਬੁਲੰਦ ਹੌਸਲੇ ਨਾਲ ਕਿਹਾ ਕਿ ਉਹ ਮੋਰਚਾ ਫ਼ਤਿਹ ਕਰ ਕੇ ਘਰ ਵਾਪਸੀ ਕਰਨਗੇ ਬੇਸ਼ੱਕ ਸੰਘਰਸ਼ ਲੰਮਾ ਕਿਉਂ ਨਾ ਹੋਵੇ। ਉਨਾਂ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ, ਸਾਬਕਾ ਫੌਜੀਆਂ ਅਤੇ ਇਨਸਾਫ਼ ਪਾਸੰਦ ਲੋਕਾਂ ਨੂੰ ਧਰਨੇ ਵਿੱਚ ਸ਼ਮੂਲੀਅਤ ਦੀ ਅਪੀਲ ਵੀ ਕੀਤੀ। ਇਸ ਮੌਕੇ ਹਰਪਾਲ ਸਿੰਘ ਸਾਬਕਾ ਸਰਪੰਚ ਪਿੰਡ ਕਪਿਆਲ, ਰੋਸ਼ਨ ਲਾਲ ਕਲੇਰ ਸੀਨੀਅਰ ਆਪ ਆਗੂ, ਬਘੇਲ ਸਿੰਘ, ਜਸਪਾਲ ਸਿੰਘ, ਜਗਸੀਰ ਸਿੰਘ, ਜੀਵਨ ਸਿੰਘ, ਬੀਰਬਲ ਸਿੰਘ ਅਤੇ ਕੈਪਟਨ ਭਾਰਤੀ ਸਿੰਘ ਹਾਜ਼ਰ ਸਨ।