ਕਾਠਗੜ,(ਜਤਿੰਦਰਪਾਲ ਕਲੇਰ): ਸ਼ੋ੍ਰਮਣੀ ਅਕਾਲੀ ਦਲ-ਬਸਪਾ ਗਠਜੋੜ ਇਸ ਵਾਰ ਬਲਾਚੌਰ ਹਲਕੇ ਤੋ ਹੂੰਝਾਫੇਰ ਜਿੱਤ ਹਾਸਿਲ ਕਰੇਗਾ|ਇਨਾ ਵਿਚਾਰ ਦਾ ਪ੍ਰਗਟਾਵਾ ਯੂਥ ਅਕਾਲੀ ਆਗੂ ਕੁਲਬੀਰ ਸੇਠੀ ਕੁਲਾਰ  ਨੇ ਕੀਤਾ|ਉਨਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਾਕਾਲ ਸਮੇਂ ਗੁੰਡਾਗਰਦੀ, ਮਾਫਿਏ ਦਾ ਬੋਲਬਾਲਾ ਜੋਰਾ ਤੇ ਰਿਹਾ|ਉਨਾ ਕਿਹਾ ਕਿ ਪੜੇ ਲਿਖੇ ਨੌਜਵਾਨ ਬੇਰੁਜਗਾਰ ਘੁੰਮ ਰਹੇ ਹਨ|ਜਿੰਨਾ ਨੂੰ ਕਾਂਗਰਸ ਸਰਕਾਰ ਨੇ ਨੌਕਰੀਆ ਦੇਣ ਦਾ ਵਾਅਦਾ ਕੀਤਾ ਸੀ ਪਰ ਸਿਵਾਏ ਲਾਰਿਆ ਦੇ ਕੁਝ ਨਹੀ ਦਿੱਤਾ|ਉਨਾ ਕਾਂਗਰਸ ਸਰਕਾਰ ਤੇ ਵਰਸਦੇ ਹੋਏ ਕਿਹਾ ਕਿ ਹੁਣ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ ਫਿਰ ਤੋ ਸ਼ੋ੍ਰਮਣੀ ਅਕਾਲੀ ਦਲ-ਬਸਪਾ ਗਠਜੋੜ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਅਕਾਲੀ ਦਲ ਦੀ ਸਰਕਾਰ ਬਣਾਉਣਗੇ ਤੇ ਲੋਕਾਂ ਦੀ ਹੋ ਰਹੀ ਹਰ ਜਗਾ ਤੋ ਲੁੱਟ ਤੇ ਨੁਕੇਲ ਕੱਸਣਗੇ|