ਇਨਾਮਾ ਦੀ ਵੰਡ 6 ਮਾਰਚ ਨੂੰ ਕਰਨਗੇ ਦਰਸ਼ਨ ਲਾਲ ਮੰਗੂਪੁਰ

ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਸਬ ਡਵੀਜ਼ਨ ਦੇ ਬਲਾਕ ਸੜੋਆ ਵਿੱਚ ਪੈਂਦੇ ਪਿੰਡ ਗੁੱਲਪੁਰ ਵਿਖੇ ਅੱਜ ਸਮੂਹ ਪਿੰਡ ਨਿਵਾਸੀਆ, ਫਰੈਡਜ਼ ਕਲੱਬ ਗੁੱਲਪੁਰ ਵਲੋਂ ਐਨਆਰਆਈ ਵੀਰਾ ਦੇ ਸਹਿਯੋਗ ਨਾਲ ਨੌਜਵਾਨਾ ਨੂੰ ਖੇਡਾ ਨਾਲ ਜੋੜਨ ਦੇ ਮੁੱਖ ਮੰਤਵ ਵਜੋਂ ਫੁੱਟਬਾਲ ਟੂਰਨਾਮੈਂਟ ਸੁਰੂ ਕਰਾਇਆ ਗਿਆ।ਜਾਣਕਾਰੀ ਦਿੰਦੇ ਹੋਏ ਪਿੰਡ ਗੁੱਲਪੁਰ ਨਿਵਾਸੀ ਅਤੇ ਕਲੱਬ ਦੇ ਸਰਪ੍ਰਸਤ ਹਰਜਿੰਦਰ ਸਿੰਘ ਅਤੇ ਜਨਰਲ ਸਕੱਤਰ ਕਾਕਾ ਛੋਕਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਗੁੱਲਪੁਰ ਵਿਖੇ 19ਵਾਂ ਇਹ ਫੁੱਟਬਾਲ ਟੂਰਨਾਮੈਂਟ ਨਗਰ ਨਿਵਾਸੀਆ, ਕਲੱਬ ਮੈਂਬਰਾ ਅਤੇ ਐਨਆਰਆਈ ਵੀਰਾ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ।ਜਿਸ ਦਾ ਅੱਜ ਸੁੰਭ ਆਰੰਭ ਕੀਤਾ ਗਿਆ। ਟੂਰਨਾਮੈਟ ਵਿਚ ਵੱਖ-ਵੱਖ ਪਿੰਡਾ ਤੋ 20 ਚੋਣਵੀਆਂ ਟੀਮਾ ਹਿੱਸਾ ਲੈਣਗੀਆ ਜਿਸ ਵਿੱਚ 250 ਦੇ ਕਰੀਬ ਫੁਟਬਾਲ ਦੇ ਖਿਡਾਰੀ ਖੇਡਣਗੇ। ਉਹਨਾ ਆਖਿਆ ਕਿ ਸੁੱਕਰਵਾਰ ਨੂੰ ਕੁਆਟਰ ਫਾਇਨਲ ਮੈਚ ਖੇਡੇ ਜਾਣਗੇ ਅਤੇ ਉਸ ਤੋਂ ਬਾਅਦ ਫਾਇਨਲ ਮੈਂਚ 6 ਮਾਰਚ ਦਿਨ ਐਤਵਾਰ ਨੂੰ ਹੋਣਗੇ।ਜਿਸ ਵਿੱਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਵਿਸ਼ੇਸ ਇਨਾਮਾ ਨਾਲ ਸਨਮਾਨਤ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਇਸ ਖੇਡ ਟੂਰਨਾਮੈਂਟ ਵਿੱਚ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆ ਨੂੰ ਵੀ ਵਿਸ਼ੇਸ ਸਨਮਾਨ ਚਿੰਨ੍ਹ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਇਨਾਮਾ ਦੀ ਵੰਡ ਹਲਕਾ ਵਿਧਾਇਕ ਚੌ.ਦਰਸ਼ਨ ਲਾਲ ਮੰਗੂਪੁਰ ਵਲੋਂ ਕੀਤੀ ਜਾਵੇਗੀ।ਇਸ ਮੌਕੇ ਕਲੱਬ ਦੇ ਪ੍ਰਧਾਨ ਸੁਰਜੀਤ ਸਿੰਘ ਛੋਕਰ, ਚੇਅਰਮੈਨ ਸਰਪੰਚ ਸੁਖਵਿੰਦਰ ਸਿੰਘ, ਬਲਦੇਵ ਸਿੰਘ, ਜਸਵੀਰ ਸਿੰਘ ਛੋਕਰ, ਪਲਵਿੰਦਰ ਕੁਮਾਰ, ਰਛਪਾਲ ਸਿੰਘ ਛੋਕਰ, ਸਤਨਾਮ ਸਿੰਘ ਭਾਲੜੂ, ਹਰਜਿੰਦਰ ਸਿੰਘ, ਮਹਿੰਦਰ ਸਿੰਘ ਮਾਣਕ, ਅਵਤਾਰ ਸਿੰਘ, ਮਾਸਟਰ ਅਜੀਤ ਸਿੰਘ, ਸਤਨਾਮ ਸਿੰਘ, ਰਾਜਵਿੰਦਰ ਸਿੰਘ ਗੁੱਲਪੁਰ, ਕਰਨੈਲ ਸਿੰਘ ਔਜਲਾ, ਪਰਮਜੀਤ ਸਿੰਘ ਪਨੇਸਰ, ਸੂਬੇਦਾਰ ਜਗਰੁੂਪ ਸਿੰਘ ਅਤੇ ਸਮੂਹ ਕਮੇਟੀ ਮੈਬਰ ਅਤੇ ਖਿਡਾਰੀਆ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ

Previous articleਟੋਲ ਪਲਾਜਿਆ ਤੇ ਆਮ ਲੋਕਾ ਦੀ ਹੋ ਰਹੀ ਲੁੱਟ ਖਸੁੱਟ ਨੂੰ ਰੋਕੇ ਜਾਣ ਪ੍ਰੈਸ ਕਲੱਬ ਨੇ ਐਸਡੀਐਮ ਨੂੰ ਦਿੱਤਾ ਮੰਗ ਪੱਤਰ
Next articleमिशन इंद्रधनुष 4.0: दो वर्ष तक के बच्चों व गर्भवती महिलाओं के लिए टीकाकरण अभियान 7 मार्च से शुरु