ਇੱਕ ਸਹੀਦੀ ਸਮਾਰੋਹ ਦੋਰਾਨ ਕੈਬਨਿਟ ਮੰਤਰੀ ਪੰਜਾਬ ਵੱਲੋਂ ਜਿਲ੍ਹਾ ਪ੍ਰਸਾਸਨ ਦੇ ਲਿਆਂਦਾ ਗਿਆ ਧਿਆਨ ਅੰਦਰ ਮਾਮਲਾ
ਸਹੀਦ ਪਰਿਵਾਰ ਸੁਰੱਖਿਆ ਪਰੀਸਦ ਨੇ ਵੀ ਜਿਲ੍ਹਾ ਪ੍ਰਸਾਸਨ ਵੱਲੋਂ ਲਏ ਗਏ ਫੈਂਸਲੇ ਦੀ ਕੀਤੀ ਪ੍ਰਸੰਸਾ
ਪਠਾਨਕੋਟ,(ਰਾਜਦਾਰ ਟਾਇਮਸ) : ਡਿਪਟੀ ਕਮਿਸਨਰ ਪਠਾਨਕੋਟ ਸ. ਹਰਬੀਰ ਸਿੰਘ ਵੱਲੋਂ ਦੇਸ ਤੋਂ ਕੁਰਬਾਨ ਹੋਣ ਵਾਲੇ ਸਹੀਦੇ ਦੇ ਪਰਿਵਾਰਿਕ ਮੈਂਬਰਾਂ ਦੇ ਮਾਨ ਸਮਮਾਨ ਦੇ ਲਈ ਇੱਕ ਹੁਕਮ ਜਾਰੀ ਕੀਤੇ ਗਏ ਹਨ। ਜਿਸ ਵਿੱਚ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਸਹੀਦਾਂ ਦੇ ਪਰਿਵਾਰਿਕ ਮੈਂਬਰ ਅਗਰ ਕਿਸੇ ਕੰਮ ਕਾਜ ਦੇ ਲਈ ਸਰਕਾਰੀ ਦਫਤਰਾਂ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਪੂਰਾ ਅਦਬ ਸਤਕਾਰ ਨਾਲ ਪੇਸ ਆਇਆ ਜਾਵੈ ਅਤੇ ਉਨ੍ਹਾਂ ਦੇ ਪ੍ਰਤੀ ਨਰਮੀ ਲਹਿਜਾ ਰੱਖਿਆ ਜਾਵੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨ੍ਹਾਂ ਦੋਰਾਨ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਜਦੋਂ ਕਿਸੇ ਸਹੀਦ ਦੇ ਪਰਿਵਾਰ ਦੇ ਮੈਂਬਰ ਸਰਕਾਰੀ ਦਫਤਰ ਵਿੱਚ ਆਪਣੇ ਕੰਮਕਾਜ ਕਰਵਾਉਣ ਲਈ ਆਉਂਦੇ ਹਨ ਤਾਂ ਉਹਨਾਂ ਨੂੰ ਬੇਵਜ੍ਹਾ ਖੱਜਲ-ਖੁਆਰ ਕੀਤਾ ਜਾਂਦਾ ਹੈ ਅਤੇ ਉਹਨਾਂ ਨਾਲ ਵਿਵਹਾਰ ਵਧੀਆ ਢੰਗ ਨਾਲ ਨਹੀਂ ਕੀਤਾ ਜਾਂਦਾ। ਇਹ ਬਹੁਤ ਹੀ ਖੇਦ ਵਾਲੀ ਗੱਲ ਹੈ , ਉਨ੍ਹਾਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਉਪਰੋਕਤ ਹੁਕਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੈ।
ਜਿਕਰਯੋਗ ਹੈ ਕਿ ਪਿਛਲੇ ਦਿਨ੍ਹਾਂ ਦੋਰਾਨ ਪਿੰਡ ਘੋਹ ਅੰਦਰ ਇੱਕ ਸਹੀਦ ਦੇ ਸਹੀਦੀ ਸਮਾਰੋਹ ਦੋਰਾਨ ਇੱਕ ਸਹੀਦ ਪਰਿਵਾਰ ਦੇ ਮੈਂਬਰਾਂ ਵੱਲੋਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਸਹੀਦ ਪਰਿਵਾਰਾਂ ਦੇ ਨਾਲ ਸਰਕਾਰੀ ਦਫਤਰਾਂ ਅੰਦਰ ਵਿਵਹਾਰ ਚੰਗਾ ਨਹੀਂ ਕੀਤਾ ਜਾਂਦਾ ਅਤੇ ਘੰਟਿਆਂ ਤੱਕ ਉਨ੍ਹਾਂ ਨੂੰ ਦਫਤਰਾਂ ਦੇ ਬਾਹਰ ਹੀ ਇੰਤਝਾਰ ਕਰਨ ਲਈ ਕਿਹਾ ਜਾਂਦਾ ਹੈ। ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਉਨ੍ਹਾਂ ਵੱਲੋੋਂ ਇਹ ਮਾਮਲਾ ਡਿਪਟੀ ਕਮਿਸਨਰ ਪਠਾਨਕੋਟ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਅਤੇ ਅੱਜ ਉਨ੍ਹਾਂ ਵੱਲੋਂ ਸਹੀਦ ਪਰਿਵਾਰਾਂ ਨੂੰ ਮਾਣ ਸਮਮਾਣ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ ਜੋ ਕਿ ਇੱਕ ਬਹੁਤ ਹੀ ਵਧੀਆ ਫੈਂਸਲਾ ਹੈ।ਇਸ ਤਰ੍ਹਾ ਸਹੀਦ ਸੈਨਿਕ ਸੁਰੱਖਿਆ ਪਰਿਸਦ ਦੇ ਜਰਨਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਅਤੇ ਪੀ.ਸੀ.ਟੀ ਦੇ ਫਾਊਂਡਰ ਜੋਗਿੰਦਰ ਸਿੰਘ ਸਲਾਰੀਆਂ ਜੀ ਨੇ ਸਾਂਝੇ ਤੋਰ ਤੇ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਲਿਆ ਗਿਆ ਫੈਂਸਲਾ ਪ੍ਰਸੰਸਾ ਯੋਗ ਹੈ । ਸਹੀਦ ਪਰਿਵਾਰਾਂ ਨੂੰ ਸਨਮਾਨ ਦੇਣਾ ਹੀ ਉਨ੍ਹਾਂ ਸਹੀਦਾਂ ਨੂੰ ਸੱਚੀ ਸਰਧਾਂਜਲੀ ਹੈ, ਇਸ ਨਾਲ ਉਨ੍ਹਾਂ ਪਰਿਵਾਰਾਂ ਦਾ ਮਨੋਬਲ ਹੋਰ ਵੀ ਜਿਆਦਾ ਉੱਚਾ ਹੋਵੇਗਾ ਕਿ ਉਨ੍ਹਾਂ ਦੇ ਬੱਚੇ ਵੱਲੋਂ ਅਪਣੀ ਜਾਨ ਦੇਸ ਦੀ ਰੱਖਿਆ ਕਰਦਿਆਂ ਕੁਰਬਾਨ ਕੀਤੀ ਗਈ ਸੀ, ਉਹ ਜਾਇਆ ਨਹੀਂ ਗਈ। ਉਨ੍ਹਾਂ ਕਿਹਾ ਕਿ ਸਾਰੇ ਦਫਤਰਾਂ ਅੰਦਰ ਸਹੀਦ ਪਰਿਵਾਰਾਂ ਨੂੰ ਬਣਦਾ ਮਾਣ ਸਮਮਾਨ ਦੇਨਾ ਬਹੁਤ ਹੀ ਵਧੀਆ ਫੈਂਸਲਾ ਹੈ।