ਕੋਟਕਪੂਰਾ,(ਰੰਦੇਵ): ਕਾਰਜ ਸਾਧਕ ਅਫ਼ਸਰ ਰਜਨੀਸ਼ ਅਰੋੜਾ ਅਤੇ ਸੈਨੈਟਰੀ ਇੰਸਪੈਕਟਰ ਦੀਪਕ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸ਼ਹਿਰ ਕੋਟਕਪੂਰਾ ਦੇ ਨਗਰ ਕੌਂਸਲ ਦਫ਼ਤਰ ਵਿੱਚ ਸਵੱਛ ਭਾਰਤ ਮੁਹਿੰਮ ਤਹਿਤ ਕਾਗਜ਼ ਦੇ ਲਿਫਾਫੇ ਬਨਾਉਣ ਵਾਲੀਆਂ ਭੈਣਾਂ ਰੇਸ਼ਮਾ ਰਾਨੀ ਅਤੇ ਨੀਲਮ ਰਾਣੀ ਨੂੰ ਵਿਸ਼ੇਸ਼ ਤੌਰ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਉਦੇ ਰੰਦੇਵ ਅਤੇ ਪੰਜਾਬ ਸਰਕਾਰ ਦੇ ਮਹਿਕਮੇ ਪੀ ਐਮ ਆਈ ਡੀ ਐੱਸ ਦੇ ਸੀ ਐਫ ਤਜਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਸ਼ਹਿਰ ਕੋਟਕਪੂਰਾ ਵਿੱਚ ਸਵੱਛਤਾ ਮੁਹਿੰਮ ਤਹਿਤ ਹਰ ਗਲੀ ਮੁਹੱਲੇ,ਸਕੂਲ, ਦਫ਼ਤਰਾਂ ਵਿਚ ਜਾਗਰੂਕਤਾ ਸਮਾਗਮ ਕਰਵਾਏ ਜਾ ਰਹੇ ਹਨ। ਲੋਕਾਂ ਨੂੰਆਪਣੇ ਘਰਾਂ ਦੇ ਵਿੱਚ ਹੀ ਗਿੱਲਾ ਸੁਕਾ ਕੁੜਾ ਅਲੱਗ-ਅਲੱਗ ਕਰਕੇ ਉਸਤੋਂ ਆਰਗੈਨਿਕ ਖਾਦ ਤਿਆਰ ਕਰਨ,ਆਲੇ ਦੁਆਲੇ ਦੀ ਸਾਫ ਸਫਾਈ, ਬਾਹਰ ਨਾ ਥੁੱਕਨ, ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅੰਤ ਵਿਚ ਸੈਨਟਰੀ ਇੰਸਪੈਕਟਰ ਦੀਪਕ ਕੁਮਾਰ ਨੇ ਅਤੇ ਸੁਖਦੇਵ ਸਿੰਘ ਨੇ ਵਿਭਾਗ ਵਲੋਂ ਇਸ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਪਣੇ ਵਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਟੀਮ ਦੇ ਮੋਟੀ ਵੇਟਰਾਂ ਵਲੋਂ ਗਿੱਲੇ ਸੁੱਕੇ ,ਰਹਿਂਦ ਖੂੰਦ,ਚਾਹ ਪੱਤੀ ਂਂਤੋ ਤਿਆਰ ਖ਼ਾਦ ਅਤੇ ਲਿਫਾਫੇ ਰਿਹੜੀ ਵਾਲਿਆਂ ਨੂੰ ਵੰਡਿਆ ਗਿਆ।