ਦਸੂਹਾ, ਪੰਜਾਬ ਸਕੂਲ ਸਿੱਖਿਆਂ ਬੋਰਡ ਵਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਸਰਕਾਰੀ ਸੀਨੀਅਰ ਸਕੈਡਰੀ ਸਮਾਰਟ ਸਕੂਲ ਸਫਦਰਪੁਰ ਦੀਆਂ ਵਿਿਦਆਰਥਣਾਂ ਪਹਿਲੇ ਸਥਾਨ ਆਇਆ ਹਨ।ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿੰ੍ਰਸੀਪਲ ਹਰਵਿੰਦਰ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਦੇ ਕੁਲ 31 ਵਿਿਦਆਰਥੀਆਂ ਨੇ ਬਾਰ੍ਹਵੀਂ ਜਮਾਤ ਦਾ ਇਮਤਿਹਾਨ ਦਿੱਤਾ ਸੀ।ਜਿਹਨਾਂ ਵਿੱਚੋਂ ਕਿਰਨਦੀਪ ਕੌਰ ਪੁੱਤਰੀ ਬਲਬੀਰ ਸਿੰਘ ਨੇ 447 ਨੰਬਰ ਲੈ ਕੇ ਪਹਿਲਾ ਸਥਾਨ,ਲਲਿਤਾ ਪੁੱਤਰੀ ਕੁਲਦੀਪ ਰਾਜ ਨੇ 442 ਨੰਬਰ ਲੈ ਕੇ ਦੂਸਰਾ ਅਤੇ ਮਹਿਕਪ੍ਰੀਤ ਕੌਰ ਪੁੱਤਰੀ ਸੁੱਚਾ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਹਨਾਂ ਤੋਂ ਇਲਾਵਾ ਬਾਕੀ 28 ਵਿਿਦਆਰਥੀਆ ਨੇ ਬਾਰ੍ਹਵੀਂ ਅੱਵਲ ਦਰਜੇ ਵਿੱਚ ਪਾਸ ਕੀਤੀ ਹੈ।ਇਹਨਾਂ ਵਿਿਦਆਰਥੀਆਂ ਦੇ ਅੱਵਲ ਆਉਣ ਕਰਕੇ ਸਾਡੇ ਸਕੂਲ ਅਤੇ ਇਹਨਾਂ ਵਿਿਦਆਰਥੀਆਂ ਦੇ ਮਾਤਾ ਪਿਤਾ ਦਾ ਨਾਂ ਇਲਾਕੇ ਵਿੱਚ ਰੋਸ਼ਨ ਹੋਇਆ ਹੈ।ਇਹਨਾਂ ਵਿਿਦਆਰਥੀਆ ਦੇ ਅੱਵਲ ਆਉਣ ਨਾਲ ਇਲਾਕੇ ਦੇ ਵੱਖ ਵੱਖ ਨਿੱਜੀ ਸਕੂਲਾਂ ਦੇ ਬਹੁਤ ਸਾਰੇ ਵਿਿਦਆਰਥੀ ਸਾਡੇ ਇਸ ਸਕੂਲ ਵਿੱਚ ਦਾਖਲ ਹੋਏ ਹਨ।ਜਿਸ ਨਾਲ ਸਾਡੇ ਸਕੂਲ ਵਿੱਚ ਵਿਿਦਆਰਥੀਆਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ।ਵਿਿਦਆਰਥੀਆਂ ਦੇ ਉੱਜਵੱਲ ਭਵਿੱਖ ਲਈ ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਕੂਲ ਅੰਦਰ ਐਜੂਸੈਟ ਅਤੇ ਪ੍ਰੋਜੈਕਟਰ ਰਾਹੀ ਸਿੱਖਿਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।ਇਸ ਤੋਂ ਇਲਾਵਾ ਵਿਿਦਆਰਥੀਆ ਦੇ ਸਰਵਪੱਖੀ ਵਿਕਾਸ ਲਈ ਅੰਤਰ ਰਾਸ਼ਟਰੀ ਪੱਧਰ ਦੀਆਂ ਸਮਾਰਟ ਗਰਾਊਂਡਾਂ ਹਨ,ਜਿਹਨਾਂ ਕਰਕੇ ਸਕੂਲ ਦੇ ਬਹੁਤ ਸਾਰੇ ਖਿਡਾਰੀ ਰਾਸ਼ਟਰੀ ਪੱਧਰ ਤੱਕ ਸਕੂਲ ਦਾ ਨਾਂ ਰੋਸ਼ਨ ਕਰ ਚੁੱਕੇ ਹਨ।ਇਸ ਮੌਕੇ ਵਾਇਸ ਪ੍ਰਿੰਸੀਪਲ ਜਸਵਿੰਦਰ ਸਿੰਘ ਰਾਣਾ,ਲੈਕ ਪੰਜਾਬੀ ਬੇਅੰਤ ਸਿੰਘ,ਲੈਕ ਇਕਨੋਮਿਕਸ ਨਵਤੇਜ ਕੌਰ,ਲੈਕ ਅੰਗਰੇਜੀ ਸਰਵਜੀਤ ਕੌਰ,ਸੁਖਜੀਵਨ ਸਿੰਘ ਸਫਰੀ ਡੀਪੀਈ, ਲਖਵਿੰਦਰ ਸਿੰਘ, ਅਸ਼ਵਨੀ ਕੁਮਾਰ,ਜਸਵੀਰ ਸਿੰਘ,ਕਮਲਜੀਤ ਸਿੰਘ,ਸਾਹਬ ਸਿੰਘ,ਹਰਪ੍ਰੀਤ ਕੌਰ,ਰੇਖਾ ਕੁਮਾਰੀ,ਸ਼ਮਾ ਸ਼ਰਮਾਂ, ਮਿਨਾਕਸ਼ੀ, ਰੇਨੂੰਕਾ ਠਾਕਰ, ਹਰਿੰਦਰ ਕੌਰ, ਸ਼ਾਇਨੀ, ਸੁਖਜੀਤ ਕੌਰ,ਬੌਬੀ ਤੋਂ ਇਲਾਵਾ ਹੋਰ ਸਟਾਫ ਸ਼ਾਮਲ ਸੀ।

Previous articleਸਾਉਣ ਦੇ ਨਰਾਤਿਆਂ ’ਚ ਮਾਤਾ ਚਿੰਤਪੂਰਨੀ ਅਤੇ ਹੋਰ ਧਾਰਮਿਕ ਸਥਾਨਾਂ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਕੋਵਿਡ-19 ਟੀਕਾਕਰਨ ਦਾ ਫਾਈਨਲ ਸਰਟੀਫਿਕੇਟ ਜਾਂ 72 ਘੰਟੇ ਪੁਰਾਣੀ ਨੈਗੇਟਿਵ ਆਰਟੀਪੀਸੀਆਰ ਰਿਪੋਰਟ ਜ਼ਰੂਰੀ
Next articleਪੰਜਾਬ ਸਰਕਾਰ ਨੇ ਲਿੰਕ ਅਤੇ ਸ਼ਹਿਰੀ ਸੜਕਾਂ ਦੀ ਨੁਹਾਰ ਬਦਲੀ: ਸੁੰਦਰ ਸ਼ਾਮ ਅਰੋੜਾ