ਨੰਗਲ ਬਿਹਾਲਾਂ,( ਰਾਜਦਾਰ ਟਾਇਮਸ ): ਸਸਸਸ ਨੰਗਲ ਬਿਹਾਲਾਂ ਵਿਖ਼ੇ ਪ੍ਰਿੰਸੀਪਲ ਰਣਦੀਪ ਸਿੰਘ ਦੀ ਯੋਗ ਅਗਵਾਈ ਹੇਠ “ਵਿਸ਼ਵ ਧਰਤੀ ਦਿਵਸ ” ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਵਿੱਚ ਪੋਸਟਰ ਮੇਕਿੰਗ ਅਤੇ ਸਲੋਗਨ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਰਣਦੀਪ ਸਿੰਘ ਨੇ ਬੱਚਿਆਂ ਨੂੰ ਆਪਣੀ ਧਰਤੀ ਦੀ ਅਹਿਮੀਅਤ ਦੱਸਦੇ ਹੋਏ ਇਸ ਦੀ ਕਦਰ ਤੇ ਸੰਭਾਲ ਕਰਨ ਲਈ ਕਿਹਾ। ਸਾਇੰਸ ਮਿਸਟ੍ਰੈਸ ਸ਼ਿਖਾ ਤਲੂਜਾ ਨੇ ਰੁੱਖ ਲਗਾਉਣ ਤੇ ਸਫਾਈ ਰੱਖਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾÍ ਇਸ ਮੌਕੇ ਤੇ ਸਕੂਲ ਸਟਾਫ ਨਿਰਮਲ ਸਿੰਘ, ਸ਼ਮਿੰਦਰ ਕੌਰ, ਜਰਿੰਦਰ ਸਿੰਘ, ਸੰਜੇ ਕੁਮਾਰ ਹਾਂਡਾ, ਨਰੇਸ਼ ਪਾਲ ਦੱਤ, ਸੁਖਦੀਪ ਸਿੰਘ, ਬਲਦੇਵ ਸਿੰਘ, ਵਿਸ਼ਾਲ, ਅਵਤਾਰ ਸਿੰਘ, ਹਰਜੀਤ ਸਿੰਘ, ਲਕਸ਼ਮੀ ਧਰ, ਰਜਨੀ ਬਾਲਾ, ਅਨੁਪਮ ਮਹਿਤਾ,  ਰਾਜਵੀਰ ਕੌਰ, ਸੁਮਨਦੀਪ ਕੌਰ, ਪੂਜਾ ਮਹਿਮੀਆ, ਚਾਂਦ ਰਾਣੀ, ਜਸਵਿੰਦਰ ਕੌਰ, ਛੱਤਰਪਾਲ ਸਿੰਘ, ਮਨਜਿੰਦਰ ਸਿੰਘ, ਜੀਵਨਾ ਮੌਜੂਦ ਸਨÍ

Previous articleमार्किट कमेटियां व खरीद एजेंसियां मंडियों में तिरपालों का पर्याप्त स्टाक बनाए यकीनी: कोमल मित्तल
Next articleपंजाब में 1 मई को सरकारी छुट्टी