ਕਪੂਰਥਲਾ,(ਗੀਤਾ ਸਨਿਆਲ): ਫਰਵਰੀ 2023 ਵਿੱਚ ਹੋਈ ਅੱਠਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚ ਸਰਕਾਰੀ ਮਿਡਲ ਸਕੂਲ ਸੁੰਨੜਵਾਲ ਦੇ ਵਿਿਦਆਰਥੀਆਂ ਨੇ ਸ਼ਾਨਦਾਰ ਕਾਰਜਗੁਜਾਰੀ ਦਿਖਾਈ। ਇਹਨਾਂ ਪ੍ਰੀਖਿਆਵਾਂ ਦੇ ਨਤੀਜੇ ਵਿੱਚੋਂ ਪਹਿਲਾਂ ਸਥਾਨ ਪਲਕਪ੍ਰੀਤ ਕੌਰ 584/600, ਦੂਜਾ ਸਥਾਨ ਖੁਸ਼ਬੂ ਨੇ 580/600 ਤੇ ਤੀਜਾ ਸਥਾਨ ਦਮਨੀਤ ਸਿੰਘ ਨੇ 572/600 ਨੰਬਰ ਪ੍ਰਾਪਤ ਕੀਤੇ।ਇਸ ਮੌਕੇ ਸਕੂਲ ਇੰਚਾਰਜ ਸੁਖਦਿਆਲ ਸਿੰਘ ਝੰਡ ਨੇ ਦੱਸਿਆ ਕਿ ਸਕੂਲ ਦੇ ਕੁੱਲ ਨੌ (09) ਬੱਚਿਆਂ ਵਿਚੋਂ ਸੱਤ (07) ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਵੱਧ ਨੰਬਰ ਪ੍ਰਾਪਤ ਕੀਤੇ। ਸ਼੍ਰੀਮਤੀ ਦਲਜੀਤ ਕੌਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਕਪੂਰਥਲਾ,  ਸ:ਬਿਕਰਮਜੀਤ ਸਿੰਘ ਥਿੰਦ ਡਿਪਟੀ ਡੀ.ਈ.ੳ (ਸੈ.ਸਿ) ਕਪੂਰਥਲਾ, ਪ੍ਰਿੰਸੀਪਲ ਰਵਿੰਦਰ ਕੌਰ ਬਲਾਕ ਨੋਡਲ ਅਫਸਰ ਕਪੂਰਥਲਾ-1 ਤੇ ਸਰਪੰਚ ਤਰਲੋਚਨ ਸਿੰਘ ਗੋਸ਼ੀ ਨੇ ਸਕੂਲ ਇੰਚਾਰਜ ਸੁਖਦਿਆਲ ਸਿੰਘ ਝੰਡ ਤੇ ਮਨੂੰ ਕੁਮਾਰ ਪਰਾਸ਼ਰ ਸਾਇੰਸ ਮਾਸਟਰ ਨੂੰ ਸਲਾਨਾ ਨਤੀਜਾ ਸ਼ਾਨਦਾਰ ਆਉਣ ਤੇ ਵਧਾਈ ਦਿੱਤੀ ਤੇ ਕਿਹਾ ਕਿ ਅਧਿਆਪਕ  ਭਵਿੱਖ ਵਿੱਚ ਵੀ ਬੱਚਿਆਂ ਨੂੰ ਲਗਨ ਤੇ ਮਿਹਨਤ ਨਾਲ ਪੜਾਉਂਦੇ ਰਹਿਣਗੇ ਤੇ ਸਕੂਲ਼ ਦਾ ਨਾਮ ਰੋਸ਼ਨ ਕਰਦੇ ਰਹਿਣਗੇ।

Previous articleसरहद पार लगे पोस्टर : हिंदुओ धर्म छोड़ो या पाकिस्तान, एक माह का अल्टीमेटम
Next articleनेशनल कमिशन फॉर सफाई कर्मचारी चेयरमेन ने सुनी सफाई कर्मचारियों की समस्याएं