ਦਸੂਹਾ,(ਰਾਜਦਾਰ ਟਾਇਮਸ): ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਲਈ ਗਈ ਮਿਡਲ ਪਰੀਖਿਆ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦਾ ਨਤੀਜਾ ਸ਼ਤ ਪੑਤੀਸ਼ਤ ਰਿਹਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪਿੰਸੀਪਲ ਅਨੀਤਾ ਪਾਲ ਨੇ ਦੱਸਿਆ ਕਿ ਇਸ ਵਾਰ ਮਿਡਲ ਪਰੀਖਿਆ ਵਿੱਚ 51 ਵਿਦਿਆਰਥੀ ਬੈਠੇ ਸਨ। ਸਕੂਲ ਦੀ ਵਿਦਿਆਰਥਨ ਸਿਮਰਨਜੀਤ ਕੌਰ ਨੇ 541/600 (90.16 ਪ੍ਰਤੀਸ਼ਤ) ਲੈ ਕੇ ਪਹਿਲਾ, ਰਿਤੀਕਾ ਨੇ 538/600 (89.6 ਪ੍ਰਤੀਸ਼ਤ) ਦੂਜਾ ਅਤੇ ਪ੍ਰੀਤੀ ਨੇ 535/600 (89 ਪ੍ਰਤੀਸ਼ਤ) ਤੀਜਾ ਸਥਾਨ ਹਾਸਿਲ

ਕੀਤਾ।

ਇਸੇ ਤਰਾਂ ਨਾਲ ਹੀ ਬਾਕੀ ਸਾਰੇ ਵਿਦਿਆਰਥੀ ਪਹਿਲੀ ਪੁਜੀਸ਼ਨਾਂ ਨਾਲ ਪਾਸ ਹੋਏ। ਇਸ ਮੌਕੇ ਪਿੰਸੀਪਲ ਅਨੀਤਾ ਪਾਲ ਅਤੇ ਸਟਾਫ਼ ਵੱਲੋਂ ਵਿਦਿਆਰਥੀਆਂ ਦਾ  ਸਨਮਾਨ ਕੀਤਾ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਇਸ ਮਾਣਮੱਤੀ ਉਪਲੱਬਧੀ ਲਈ  ਲਈ ਮਿਹਨਤੀ ਸਟਾਫ਼ ਅਤੇ ਮਾਤਾ ਪਿਤਾ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।