ਭਵਾਨੀਗੜ੍ਹ,(ਵਿਜੈ ਗਰਗ): ਇੱਥੇ ਨਗਰ ਕੌਂਸਲ ਦੇ ਸਫਾਈ ਸੇਵਕਾਂ ਦੀ ਯੂਨੀਅਨ ਵਲੋਂ ਪ੍ਰਧਾਨਗੀ ਦੀ ਚੋਣ ਕੀਤੀ ਗਈ।ਚੋਣ ਚ ਸਮੂਹ ਸਫਾਈ ਸੇਵਕਾਂ ਨੇ ਸਰਬਸੰਮਤੀ ਨਾਲ ਜਗਮੇਲ ਸਿੰਘ ਬਿੱਟੂ ਨੂੰ ਪ੍ਰਧਾਨ ਚੁਣਿਆ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੇਲ ਸਿੰਘ ਬਿੱਟੂ ਨੇ ਸਮੁੱਚੇ ਸਫਾਈ ਸੇਵਕਾਂ ਨੂੰ ਯਕੀਨ ਦਿਵਾਇਆ ਕਿ ਆਪਣੀ ਸਫ਼ਾਈ ਸੇਵਕਾ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਉਹ ਹਮੇਸ਼ਾਂ ਤੱਤਪਰ ਰਹਿਣਗੇ ਅਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਤੇ ਜਨਰਲ ਸਕੱਤਰ ਤਰਸੇਮ ਸਿੰਘ, ਚਰਨਜੀਤ ਨੂੰ ਖਜ਼ਾਨਚੀ ਅਤੇ ਸਹਾਇਕ ਖਜ਼ਾਨਚੀ ਵੀਰਪਾਲ ਕੌਰ ਨੂੰ ਚੁਣਿਆ ਗਿਆ।ਇਸ ਤੋਂ ਇਲਾਵਾ ਚੇਅਰਮੈਨ ਪ੍ਰਿਤਪਾਲ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਕੌਰ, ਮੀਤ ਪ੍ਰਧਾਨ ਬੀਰਬਲ ਸਿੰਘ, ਐਗਜੈਕਟਿਵ ਮੈਂਬਰ ਰਾਣੀ, ਗੀਤਾ ਰਾਣੀ, ਚਰਨਜੀਤ ਕੌਰ, ਮਨਜੀਤ ਕੌਰ, ਜਸਬੀਰ ਕੌਰ, ਗੁਰਧਿਆਨ ਸਿੰਘ, ਪ੍ਰਦੀਪ ਸਿੰਘ ਸਮੇਤ ਹੋਰ ਵਰਕਰ ਹਾਜ਼ਰ ਸਨ। 

Previous articleएक छत के नीचे दिखेगी देश की कला व संस्कृति
Next articleगोहत्या महापाप, सरकार उठाए सख्त कदम : महंत राज गिरी महाराज