ਪਿੰਡਾਂ ’ਚ ਕੀਤੇ ਤੂਫ਼ਾਨੀ ਦੌਰੇ ਦੌਰਾਨ ਲੋਕਾਂ ਵੱਲੋਂ ਭਰਵਾਂ ਹੁੰਗਾਰਾ

ਭਵਾਨੀਗੜ੍ਹ,(ਵਿਜੈ ਗਰਗ):  ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੀ ਚੋਣ ਮੁਹਿੰਮ ਸਿਖ਼ਰਾਂ ਤੇ ਪਹੁੰਚ ਗਈ ਹੈ। ਵਿਨਰਜੀਤ ਗੋਲਡੀ ਵਲੋਂ ਕਈ ਥਲੇਸ, ਅਕੋਈ ਸਾਹਿਬ, ਰਸਾਲਦਾਰ ਛੰਨਾ, ਦੇਹ ਕਲਾਂ, ਰੂਪਾ ਹੇੜੀ, ਜੁਲਮਗੜ੍ਹ (ਨਾਨਕਸਰ) ਗੰਗਾ ਸਿੰਘ ਵਾਲਾ, ਗੁਰਦਾਸਪੁਰਾ ਪਿੰਡਾਂ ਦਾ ਦੌਰਾ ਕੀਤਾ। ਜਿੱਥੇ ਵੋਟਰਾਂ ਨੇ ਉਹਨਾਂ ਨੂੰ ਜ਼ੋਰਦਾਰ ਸਮਰਥਨ ਕੀਤਾ। ਜਾਣਕਾਰੀ ਮੁਤਾਬਕ ਵਿਨਰਜੀਤ ਗੋਲਡੀ ਵੱਲੋਂ ਵੱਡੀ ਗਿਣਤੀ ਪਿੰਡਾਂ ਦਾ ਚੋਣ ਦੌਰਾ ਕੀਤਾ ਗਿਆ। ਇਨਾਂ ਪਿੰਡਾਂ ਵਿੱਚ ਲੋਕਾਂ ਵੱਲੋਂ ਗੋਲਡੀ ਦਾ ਭਰਵਾਂ ਸਵਾਗਤ ਕੀਤਾ ਗਿਆ। ਪਿੰਡਾਂ ਵਿੱਚ ਜਨ ਰੈਲੀਆਂ ਸ ਨੂੰ ਸੰਬੋਧਨ ਕਰਦਿਆਂ ਵਿਨਰਜੀਤ ਗੋਲਡੀ ਨੇ ਕਿਹਾ ਹਲਕਾ ਸੰਗਰੂਰ ਵਿੱਚ ਵਿਕਾਸ ਲਈ ਕੋਈ ਕੰਮ ਸਥਾਨਿਕ ਵਿਧਾਇਕ ਵਲੋਂ ਨਹੀਂ ਕੀਤਾ ਗਿਆ। ਜਿਹੜੇ ਕੰਮ ਹਲਕੇ ਵਿੱਚ ਹੋਏ ਹਨ ਉਹਨਾਂ ਵਿੱਚ ਸਿਰਫ ਹਿੱਸੇਦਾਰੀ ਕਰਕੇ ਨੇਪਰੇ ਚੜੇ ਹਨ, ਜਿਸ ਕਾਰਨ ਹਲਕੇ ਵਿੱਚ ਬੇਲੋੜੇ ਕੰਮ ਹੋਏ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਪਿੰਡਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਦੀ ਵਿਸ਼ੇਸ਼ ਯਤਨ ਕੀਤੇ ਜਾਣਗੇ। ਪਿਛਲੇ ਲਗਭਗ ਪੰਜ ਸਾਲ ਕਾਂਗਰਸ ਸਰਕਾਰ ਨੇ ਲੋਕਾਂ ਦੀ ਕੋਈ ਸਾਰ ਨਹੀਂ ਲਈ, ਜਿਸ ਕਾਰਨ ਲੋਕ ਸਰਕਾਰ ਨੂੰ ਬਦਲਣ ਲਈ ਤਿਆਰ ਹੋਏ ਬੈਠੇ ਹਨ। ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਭਰਮਾ ਰਿਹਾ ਹੈ। ਦਿੱਲੀ ਵਿਖੇ ਅੱਜ ਵੀ ਵੱਡੀ ਗਿਣਤੀ ਨੌਜਵਾਨ ਬੇਰੁਜ਼ਗਾਰ ਹਨ ਪਰ ਪੰਜਾਬ ਵਿੱਚ ਆ ਕੇ ਇਹ ਵੱਡੇ ਵੱਡੇ ਵਾਅਦੇ ਕਰਦੇ ਹਨ। ਭਾਜਪਾ ਤੇ ਉਨਾਂ ਦੀਆਂ ਹਮਾਇਤੀ ਪਾਰਟੀਆਂ ਨੇ ਵੀ ਲੋਕਾਂ ਦਾ ਕੁਝ ਨਹੀ ਸੰਵਾਰਿਆ, ਭਾਜਪਾ ਨੇ ਤਾਂ ਸਾਲ ਤੋਂ ਵੱਧ ਕਿਸਾਨਾਂ ਨੂੰ ਦਿੱਲੀ ’ਚ ਧਰਨਿਆਂ ਲਾਉਣ ਲਈ ਮਜ਼ਬੂਰ ਕੀਤਾ ਜਿਸ ਕਾਰਨ 700 ਤੋਂ ਵੱਧ ਕਿਸਾਨਾਂ ਦੀ ਸ਼ਹੀਦੀ ਹੋਈ। ਉਨਾਂ ਕਿਹਾ ਕਿ ਅਕਾਲੀ ਦਲ ਹੀ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਸਾਡੀ ਪਾਰਟੀ ਦੀ ਸਰਕਾਰ ਸਮੇਂ ਵੱਡੇ ਪੱਧਰ ਤੇ ਕੰਮ ਕੀਤੇ ਗਏ ਜਿਨਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ।ਇਸ ਮੌਕੇ ਤੇਜਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ, ਬੀਬੀ ਪਰਮਜੀਤ ਕੌਰ ਵਿਰਕ ਜ਼ਿਲਾ ਪ੍ਰਧਾਨ ਇਸਤਰੀ ਅਕਾਲੀ ਦਲ, ਜਥੇਦਾਰ ਤੇਜਾ ਸਿੰਘ ਛੰਨਾ, ਜਸਵਿੰਦਰ ਸਿੰਘ ਅਕੋਈ, ਬਲਜੀਤ ਸਿੰਘ ਭਿੰਡਰ, ਡਾ.ਗੁਰਲਾਲ ਸਿੰਘਾ ਦਵਿੰਦਰ ਸਿੰਘ ਪ੍ਰਧਾਨ, ਸੁਖਵੰਤ ਸਿੰਘ ਸਾਬਕਾ ਸਰਪੰਚ, ਬਾਜ ਸਿੰਘ ਸਾਬਕਾ ਸਰਪੰਚ, ਜਸਪ੍ਰੀਤ ਸਿੰਘ, ਸੁਖਵਿੰਦਰ ਸਿੰਘ ਬੰਟੀ ਥਲੇਸਾਂ, ਸੁਮੀਤ ਸਿੰਘ ਥਲੇਸਾਂ, ਲਾਲ ਸਿੰਘ ਸਾਬਕਾ ਸਰਪੰਚ, ਬਿੱਟੂ ਸਿੰਘ ਸਾਬਕਾ ਸਰਪੰਚ, ਬਿੰਦਰ ਸਿੰਘ ਸੈਕਟਰੀ, ਉਜਾਗਰ ਸਿੰਘ ਸਾਬਕਾ ਸਰਪੰਚ, ਸਾਧੂ ਸਿੰਘ ਸਾਬਕਾ ਸਰਪੰਚ, ਕ੍ਰਿਸ਼ਨ ਸਿੰਘ ਨੰਬੜਦਾਰ, ਸੁਖਵਿੰਦਰ ਕੌਰ ਸਰਪੰਚ, ਸੁਰਿੰਦਰ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ, ਜਥੇਦਾਰ ਸਵਰਨ ਸਿੰਘ,ਡਾ ਗੁਰਲਾਲ ਸਿੰਘ ਐਡਵੋਕੇਟ ਸੁਖਵੀਰ ਸਿੰਘ, ਲਾਡੀ ਸਿੰਘ ਸਾਬਕਾ ਸਰਪੰਚ, ਸਰਦਾਰਾ ਸਿੰਘ, ਐਡਵੋਕੇਟ ਬੀਰਦਵਿੰਦਰ ਸਿੰਘ, ਐਡਵੋਕੇਟ ਜਗਦੀਪ ਸਿੰਘ, ਐਡਵੋਕੇਟ ਰਣਧੀਰ ਭੰਗੂ,ਸਿੱਪੀ, ਅਮਨ ਮਾਨ ਐਸਓਆਈ, ਪ੍ਰਤਾਪ ਸਿੰਘ ਬਖੋਪੀਰ ਅਤੇ ਮੱਖਣ ਸਿੰਘ ਸ਼ਾਹਪੁਰ ਹਾਜ਼ਰ ਸਨ। 

Previous articleਕਿਸਾਨ ਵਿੰਗ ਦੀ ਜਿਲ੍ਹਾ ਪੱਧਰੀ ਮੀਟਿੰਗ 10 ਨੂੰ : ਕਾਕੜਾ
Next articleਵਰਿੰਦਰ ਮਿੱਤਲ ਅਗਰਵਾਲ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਨਿਯੁਕਤ