ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਸੜੋਆ ਬਲਾਕ ਦੇ ਬੂਥਗਡ਼੍ਹ, ਝੰਡੂਪੁਰ, ਨਿਊ ਮਾਲੇਵਾਲ, ਕਟਵਾਰਾ ਕਲਾਂ, ਕਟਵਾਰਾ ਖੁਰਦ, ਨਾਨੋਵਾਲ, ਪੈਲੀ ਅਤੇ ਧਰਮਪੁਰ ਆਦਿ ਪਿੰਡਾਂ ਚ ਮੰਗੂਪੁਰ ਦੇ ਹੱਕ ਚ ਹੋਏ ਭਰਵੇਂ ਇਕੱਠ ਬਲਾਚੌਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਹੱਕ ਵਿੱਚ ਸੜੋਆ ਬਲਾਕ ਦੇ ਬੂਥਗਡ਼੍ਹ, ਝੰਡੂਪੁਰ, ਨਿਊ ਮਾਲੇਵਾਲ, ਕਟਵਾਰਾ ਕਲਾਂ, ਕਟਵਾਰਾ ਖੁਰਦ, ਨਾਨੋਵਾਲ, ਪੈਲੀ ਅਤੇ ਧਰਮਪੁਰ ਆਦਿ ਪਿੰਡਾਂ ਵਿਚ ਭਰਵੇਂ ਇਕੱਠ ਹੋਏ।

ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ‘ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਨੁਮਾਇੰਦਾ ਇਸ ਹਲਕੇ ਤੋਂ 1997 ਤੋ‍‍‍ ਲੈ ਕੇ  2017 ਤੱਕ ਲਗਾਤਾਰ 20 ਸਾਲ ਜਿੱਤਦਾ ਰਿਹਾ ਅਤੇ ਇਸ ਸਮੇਂ ਦੌਰਾਨ 1997 ਤੋ 2002 (5 ਸਾਲ ) ਅਤੇ  2007 ਤੋ 2017 ਤੱਕ ਲਗਾਤਾਰ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ, ਪ੍ਰੰਤੂ ਅਕਾਲੀ ਹਕੂਮਤ ਦੇ ਇਨ੍ਹਾਂ 15 ਸਾਲਾਂ ਦੌਰਾਨ ਬਲਾਚੌਰ ਹਲਕੇ ਨੂੰ ਵਿਕਾਸ ਪੱਖੋਂ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਗਿਆ।ਜਿਸ ਦੇ ਸਿੱਟੇ ਵਜੋਂ ਪਹਿਲਾਂ ਹੀ ਪਛੜਿਆ ਹੋਇਆ ਕੰਢੀ ਦਾ ਇਹ ਖੇਤਰ ਹੋਰ ਵੀ ਪਛੜ ਕੇ ਰਹਿ ਗਿਆ।ਚੌਧਰੀ ਮੰਗੂਪੁਰ ਨੇ ਕਿਹਾ ਕਿ ਬਲਾਚੌਰ ਸ਼ਹਿਰ ਦਾ ਮੰਜ਼ਰ ਇਹ ਸੀ ਕਿ ਬਰਸਾਤ ਦੇ ਦਿਨਾਂ ਵਿੱਚ ਲੋਕਾਂ ਦਾ ਸ਼ਹਿਰ ਵਿੱਚ ਆਉਣਾ ਜਾਂ ਬਾਹਰ ਜਾਣਾ ਮੁਹਾਲ ਹੋ ਜਾਂਦਾ ਸੀ ਅਤੇ ਵਿੱਦਿਅਕ ਸੰਸਥਾਵਾਂ ਵੀ ਬੁਨਿਆਦੀ  ਢਾਂਚੇ ਅਤੇ ਅਧਿਆਪਕਾਂ ਖੁਣੋਂ ਖਾਲੀ ਸਨ।ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ 5 ਸਾਲਾਂ ਦੌਰਾਨ ਬਲਾਚੌਰ ਸ਼ਹਿਰ ਨੂੰ ਜੋਡ਼ਦੀਆਂ ਚਾਰੇ ਸੜਕਾਂ ਨੂੰ ਚੌੜੀਆਂ ਕਰਕੇ ਬਣਵਾਇਆ ਗਿਆ ਹੈ ਅਤੇ ਫੁੱਟਪਾਥਾਂ ਤੇ ਇੰਟਰਲਾਕ ਲਗਾ ਦਿੱਤੇ ਗਏ ਹਨ ਅਤੇ ਸੀਵਰੇਜ ਦੀ ਵਿਵਸਥਾ ਕੀਤੀ ਗਈ ਹੈ।ਇਲਾਕੇ ਦੀਆਂ ਪ੍ਰਮੁੱਖ ਲਿੰਕ ਸੜਕਾਂ 18 ਫੁੱਟ ਚੌੜੀਆਂ ਕਰਕੇ ਬਣਵਾਈਆਂ ਗਈਆਂ ਹਨ।ਸਕੂਲਾਂ ਵਿੱਚ ਲੋੜ ਅਨੁਸਾਰ ਅਧਿਆਪਕ ਤਾਇਨਾਤ ਕੀਤੇ ਗਏ ਹਨ। ਨੌਜਵਾਨਾਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਦੇਣ ਹਿੱਤ ਬੱਲੋਵਾਲ ਸੌਂਖੜੀ ਵਿਖੇ ਖੇਤੀਬਾੜੀ ਕਾਲਜ ਅਤੇ ਸਾਹਿਬਾ ਵਿਖੇ ਆਈ.ਟੀ.ਆਈ ਦੀ  ਸਥਾਪਨਾ ਕੀਤੀ ਗਈ ਹੈ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਰਪੂਰ ਵਿਕਾਸ ਗਰਾਂਟਾਂ ਦਿੱਤੀਆਂ ਗਈਆਂ ਹਨ।ਉਨ੍ਹਾਂ ਸਮੂਹ ਹਲਕਾ ਨਿਵਾਸੀਆਂ ਨੂੰ ਭਾਵਪੂਰਤ ਅਪੀਲ ਕਰਦਿਆਂ ਕਿਹਾ ਕਿ ਉਹ 20 ਫਰਵਰੀ ਨੂੰ ਹੱਥ ਪੰਜੇ ਦੇ ਬਟਨ ਨੂੰ ਦਬਾ ਕੇ ਇਕ ਵਾਰ ਫਿਰ ਉਨ੍ਹਾਂ ਨੂੰ ਸੇਵਾ ਦਾ ਮੌਕਾ ਦੇਣ ਤਾਂ ਜੋ ਹਲਕੇ ਦਾ ਹੋਰ ਵੀ ਵਿਕਾਸ ਕੀਤਾ ਜਾ ਸਕੇ।ਇਸ ਮੌਕੇ ਸੁਰੇਸ਼ ਚੰਦ ਸਰਪੰਚ ਧਰਮਪੁਰ, ਪਰਮਜੀਤ ਸਿੰਘ ਸਰਪੰਚ ਕਟਵਾਰਾ ਕਲਾਂ, ਰਚਨਾ ਦੇਵੀ ਸਰਪੰਚ ਕਟਵਾਰਾ ਖੁਰਦ, ਬਿੰਦਰ ਸਰਪੰਚ ਕੁੱਕੜ ਸੂਹਾ, ਬਲਜੀਤ ਕੁਮਾਰ ਸਰਪੰਚ ਨਿਊ ਮਾਲੇਵਾਲ, ਰਾਮਪਾਲ ਸਰਪੰਚ ਬੂਥਗੜ੍ਹ ਅਤੇ ਸਮੂਹ ਪਿੰਡਾਂ ਦੇ ਪਤਵੰਤਿਆਂ ਨੇ ਭਰਵੀਂ ਹਮਾਇਤ ਦੇਣ ਦਾ ਯਕੀਨ ਦਿਲਾਇਅਾ।

Previous articleਚੋਣ ਪ੍ਰਚਾਰ ਰਾਤ 10 ਤੋਂ ਸਵੇਰੇ 6 ਵਜੇ ਤੱਕ
Next articleਸੁਖਬੀਰ ਬਾਦਲ ਦੀ ਰੈਲੀ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ : ਬੱਬੀ ਵੜੈਚ/ਰਜਿੰਦਰ ਮੁਨਸੀਵਾਲਾ