ਗੜ੍ਹਸ਼ੰਕਰ,(ਜਤਿੰਦਰ ਕਲੇਰ): ਸ਼੍ਰੀ ਚਰਨ ਛੋਹ ਗੰਗਾ ਸ਼੍ਰੀ ਖੁਰਾਲਗੜ ਸਾਹਿਬ Òਚ ਅਮਿ੍ੰਤਧਾਰਾ ਸਮਾਗਮ 13 ਅਪੈ੍ਲ ਨੂੰ ਮਨਾਏ ਜਾਂ ਰਹੇ ਹਨ। ਜਾਣਕਾਰੀ ਦਿੰਦਿਆਂ ਗੁਰੂ ਘਰ ਕਮੇਟੀ ਦੇ ਪ੍ਧਾਨ ਸੰਤ ਸੁਰਿੰਦਰ ਦਾਸ ਨੇ ਦਸਿਆ ਕਿ ਹਰ ਸਾਲ ਦੀ ਤਰਾ ਵਿਸਾਖੀ ਦਾ ਤਿਉਹਾਰ ਅਮਿ੍ੰਤਧਾਰਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਨੇ ਦਸਿਆ ਕਿ ਦੁਰ ਦੁਰਾਡੇ ਤੋਂ ਸੰਗਤਾਂ ਅਜ ਹੀ ਪਹੁੰਚਣਿਆ ਸ਼ੁਰੂ ਹੋ ਚੁੱਕਿਆਂ ਹਨ। ਉਹਨਾਂ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਆਪਣਾ ਸਮਾਨ ਸੰਭਾਲ ਕੇ ਰੱਖੋ, ਟ੍ਰੈਫਿਕ ਨੂੰ ਸੰਚਾਰੂ ਰੱਖਣ ਲਈ ਗੱਡੀਆਂ ਨੂੰ ਸਹੀ ਢੰਗ ਨਾਲ ਲਗਾਉ ਅਤੇ ਪ੍ਰਸ਼ਾਸਨ ਦਾ ਸਾਥ ਦਿਓ।