ਗੜ੍ਹਸ਼ੰਕਰ,(ਜਤਿੰਦਰ ਪਾਲ): ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਮਾਤਾ ਨੈਣਾਂ ਦੇਵੀ ਨੂੰ ਜਾਣ ਵਾਲੀ ਸੜਕ ਕਾਫੀ ਅਰਸੇ ਮਗਰੋਂ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਦੇ ਯਤਨਾਂ ਸਦਕਾ ਅੱਜ ਸੜਕ ਨਿਰਮਾਣ ਦਾ ਕਾਰਜ ਇਕ ਸਾਦੇ ਤੇ ਪ੍ਰਭਾਵ ਸ਼ਾਲੀ ਪ੍ਰੋਗਰਾਮ ਵਿੱਚ ਰਿਬਨ ਕੱਟ ਕੇ ਕੀਤਾ।ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਦੀ ਲੰਬੇ ਸਮੇਂ ਦੀ ਮੰਗ ਰਹੀ, ਇਹ ਇਤਿਹਾਸਕ ਸੜਕ ਦੇ ਨਿਰਮਾਣ ਚ ਉਹ ਯੋਗਦਾਨ ਪਾ ਰਹੇ ਹਨ।ਉਨ੍ਹਾਂ ਹਲਕੇ ਦੀਆ ਬਾਕੀ ਖਸਤਾ ਹਾਲਤ ਸੜਕਾਂ ਨੂੰ ਇਕ-ਇਕ ਕਰਕੇ ਜਲਦ ਠੀਕ ਕਰਨ ਦਾ ਸਥਾਨਿਕ ਲੋਕਾਂ ਨੂੰ ਭਰੋਸਾ ਦਿੱਤਾ।ਰੌੜੀ ਨੇ ਕਿਹਾ ਕਿ ਹਲਕਾ ਗੜਸ਼ੰਕਰ ਅਧੀਨ ਆਉਂਦੇ ਇਹ ਸੜਕ ਜੋ ਚੋਹੜਾ ਪਿੰਡ ਤੋਂ ਕਾਨਪੁਰ ਖੂਹੀ ਤਕ ਇਹ 28 ਕਿਲੋਮੀਟਰ ਲੰਬੀ ਸੜਕ ਤੇ 3139.15 ਲੱਖ ਰੁਪਏ ਖਰਚ ਕੀਤੇ ਜਾਣਗੇ। ਜੋ ਕਿ ਆਉਣ ਵਾਲੇ ਵਾਰਾਂ ਮਹੀਨਿਆ ਨੂੰ ਮੁਕੰਮਲ ਹੋਵੇਗੀ।ਇਸ ਮੌਕੇ ਚਰਨਜੀਤ ਸਿੰਘ ਚੰਨੀ, ਸੁਰਿੰਦਰ ਕੁਮਾਰ (ਕਾਕਾ ਪਦਰਾਣਾ), ਕਾਰਜਕਾਰੀ ਇੰਜੀਨੀਅਰ ਰਜਿੰਦਰ ਕੁਮਾਰ ਉਪ ਮੰਡਲ ਬਲਵਿੰਦਰ ਕੁਮਾਰ, ਗੁਰਤੇਜ ਸਿੰਘ, ਸਨੀ ਧੀਮਾਨ, ਗੁਰਭਾਗ ਸਿੰਘ, ਨਰਿੰਦਰ ਘਾਗੋ, ਆਲਮ ਚੌਹਾਨ, ਸਤਪਾਲ ਚੌਧਰੀ ਸਤਵੀਰ ਸਿੰਘ, ਸੰਜੀਵ ਭਵਾਨੀਪੁਰ ਆਦਿ ਹਾਜਰ ਸਨ।

Previous articleਲਾਹੇਵੰਦ ਖੇਤੀ ਲਈ ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਦਾ ਆਪਸੀ ਤਾਲਮੇਲ ਜਰੂਰੀ : ਸੰਤੋਸ਼ ਕਟਾਰੀਆ
Next articleਸੁਨੀਲ ਜਾਖੜ ਵਲੋਂ ਦਲਿਤ ਵਰਗ ਨੂੰ ਪੈਰ ਦੀ ਜੁੱਤੀ ਦੱਸਣਾ ਅਤਿ ਨਿੰਦਨਯੋਗ : ਪ੍ਣਵ ਕ੍ਰਿਪਾਲ