ਮੋਗਾ,(ਕੈਪਟਨ ਸੁਭਾਸ਼ ਚੰਦਰ ਸ਼ਰਮਾ): ਸ਼ੋਰਟ ਮੂਵੀ, “ਬੁਝਦੇ ਦੀਵੇ ” ਵਿਚ ਬੈਸਟ ਅਦਾਕਾਰੀ ਕਰਨ ਲਈ ਅਦਾਕਾਰ ਜਗਦੀਸ਼ ਪ੍ਰੀਤਮ ਠੱਠੀ ਭਾਈ ਅਤੇ ਬਾਲ ਅਦਾਕਾਰਾ ਅਮਾਨਤ ਸਿੱਧੂ ਨੂੰ ਅੱਜ ਦਾ ਪੰਜਾਬ ਚੈਨਲ ਵਲੋਂ ਸਾਹਿਤ ਸਭਾ ਬਾਘਾਪੁਰਾਣਾ ਦੇ ਮੰਚ ਤੋਂ ਕਰਵਾਏ ਗਏ ਇੱਕ ਸਾਹਿਤਕ ਸਮਾਗਮ ਸਮੇਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਸ ਦੌਰਾਨ ਚੈਨਲ ਦੇ ਨੁਮਾਇੰਦੇ ਜਸਕਰਨ ਮਾਲੂਕਾ ਵੱਲੋਂ ਦੋਵਾਂ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਆਂ ਗਿਆ ਹੈ। ਇਸ ਮੌਕੇ ਸਾਹਿਤ ਸਭਾ ਰਜਿ ਬਾਘਾ ਪੁਰਾਣਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮਵਾਲਾ ਨੇ ਜਗਦੀਸ਼ ਪ੍ਰੀਤਮ ਦੇ ਸਾਹਿਤਕ ਸਫ਼ਰ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਜਗਦੀਸ਼ ਸਭਾ ਦੇ ਸਰਗਰਮ ਮੈਂਬਰ ਹਨ ਅਤੇ ਸਾਹਿਤਕ ਖੇਤਰ ਵਿਚ ਆਪਣੀਆਂ ਬਾਖੂਬ ਸੇਵਾਵਾਂ ਨਿਰੰਤਰ ਨਿਭਾਅ ਰਹੇ ਹਨ। ਸੋ਼ਰਟ ਪੰਜਾਬੀ ਫ਼ਿਲਮਾਂ ਰਾਹੀਂ ਸਮਾਜ ਦੇ ਵੱਖ-ਵੱਖ ਵਿਸ਼ਿਆਂ ਦੀ ਗੱਲ ਕਰਦੇ ਹੋਏ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਬੱਚ ਕੇ ਰਹਿ ਲੲੀ ਸੁਚੇਤ ਕਰਦੇ ਹਨ। ਇਸ ਮੌਕੇ ਅਮਰ ਘੋਲੀਆ, ਗੁਰਮੀਤ ਸਿੰਘ ਹਮੀਰਗੜ੍ਹ, ਸਾਧੂ ਰਾਮ ਲੰਗੇਆਣਾ, ਜਸਵੰਤ ਜੱਸੀ, ਜਸਵੀਰ ਭਲੂਰੀਆ,ਕੰਵਲਜੀਤ ਭੋਲਾ ਲੰਡੇ, ਜਸਕਰਨ ਲੰਡੇ, ਸੁਖਰਾਜ ਮੱਲਕੇ, ਡਾ਼ ਸੁਰਜੀਤ ਬਰਾੜ, ਸਰਬਜੀਤ ਸ਼ੌਂਕੀ, ਚਰਨਜੀਤ ਗਿੱਲ,ਹਰਨੇਕ ਸਿੰਘ ਨੇਕ ਅਤੇ ਹੋਰ ਵੀ ਲੇਖਕ ਹਾਜ਼ਰ ਸਨ।