ਸੰਗਰੂਰ,(ਵਿਜੈ ਗਰਗ):  ਵਿਧਾਨ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਾਰੀ ਹੁਲਾਰਾ ਮਿਲਿਆ ਜਦੋਂ ਪਿੰਡ ਰਾਮਪੁਰਾ ਵਿਖੇ ਨੌਜਵਾਨ ਆਗੂ ਰਿੰਕੂ ਟਿਵਣਾ ਅਤੇ ਬਲਜਿੰਦਰ ਸਿੰਘ ਬਿੱਟੂ ਭਵਾਨੀਗੜ੍ਹ ਦੀ ਅਗਵਾਈ ਵਿਚ ਹੋਏ ਸਮਾਗਮ ਵਿਚ ਦੌਰਾਨ ਪਿੰਡ ਰਾਮਪੁਰਾ ਦੇ ਦੋ ਮੌਜੂਦਾ ਪੰਚਾਇਤ ਮੈਂਬਰਾਂ ਨੇ ਵਿਨਰਜੀਤ ਸਿੰਘ ਗੋਲਡੀ ਨਾਲ ਚੱਲਣ ਦਾ ਐਲਾਨ ਕੀਤਾ। ਪੰਚਾਇਤ ਮੈਂਬਰ ਜੀਵਨ ਸਿੰਘ ਅਤੇ ਪੰਚ ਨਿਰਮਲ ਸਿੰਘ, ਰਿੱਕੀ ਨੇ ਕਿਹਾ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਨੂੰ ਵਿਨਰਜੀਤ ਸਿੰਘ ਗੋਲਡੀ ਦੀ ਅਗਵਾਈ ਵਿਚ ਪਾਰਟੀ ਲਈ ਕੰਮ ਕਰਨ ਦਾ ਮੌਕਾ ਮਿਲੇਗਾ। ਉਹਨਾਂ ਕਿਹਾ ਕਿ ਉਹ ਅਕਾਲੀ ਬਸਪਾ ਉਮੀਦਵਾਰ ਦੀ ਜਿੱਤ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਸੰਗਰੂਰ ਹਲਕੇ ਤੋਂ ਸੀਟ ਜਿਤਾ ਕੇ ਪਾਰਟੀ ਦੀ ਝੋਲੀ ਪਾਉਣਗੇ। ਵਿਨਰਜੀਤ ਸਿੰਘ ਗੋਲਡੀ ਸੰਗਰੂਰ ਹਲਕੇ ਤੋਂ ਭਾਰੀ ਬਹੁਮਤ ਨਾਲ ਜਿੱਤਣਗੇ। ਕਾਂਗਰਸ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਕਿਉਂਕਿ ਕਾਂਗਰਸ ਸਰਕਾਰ ਨੇ 5 ਸਾਲਾਂ ਵਿਚ ਦਾਅਵਿਆਂ ਦੀ ਰਾਜਨੀਤੀ ਕੀਤੀ ਹੈ ਵਾਅਦਿਆਂ ਦੀ ਨਹੀਂ। ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ। ਹੱਕ ਮੰਗਦੇ ਲੋਕਾਂ ਨੂੰ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ। ਵਿਨਰਜੀਤ ਸਿੰਘ ਗੋਲਡੀ ਵਲੋਂ ਅਕਾਲੀ ਦਲ ਵਿਚ ਸ਼ਾਮਲ ਹੋਏ ਪੰਚਾਇਤ ਮੈਂਬਰਾਂ ਦਾ ਸਨਮਾਨ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਪਾਰਟੀ ਵਿਚ ਹਰ ਤਰ੍ਹਾਂ ਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਐਸ ਜੀ ਪੀ ਸੀ ਮੈਂਬਰਰ ਨਿਰਮਲ ਸਿੰਘ ਭੜੋ, ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ, ਸਿਆਮ ਸਿੰਘ ਸਿੱਧੂ, ਪ੍ਰਤਾਪ ਸਿੰਘ ਢਿਲੋਂ, ਜਸਵੀਰ ਸਿੰਘ ਖੇੜੀ ਗਿੱਲਾਂ, ਨਾਹਰ ਸਿੰਘ ਸਾਬਕਾ ਐਮ ਸੀ, ਵਿਕਰਮ ਸਿੰਘ ਭਵਾਨੀਗੜ੍ਹ ਹਾਜਰ ਸਨ।

Previous articleਵਪਾਰੀ ਵਰਗ ਵਲੋਂ ਵਿਨਰਜੀਤ ਗੋਲਡੀ ਦੀ ਹਮਾਇਤ ਦਾ ਐਲਾਨ
Next articleਬਾਲ ਭਿੱਖਿਆ ਨੂੰ ਰੋਕਣ ਲਈ ਕੀਤੀ ਗਈ ਛਾਪੇਮਾਰੀ