ਪਠਾਨਕੋਟ,(ਪਰਮਜੀਤ ਸਿੰਘ): ਆਦਰਸ਼ ਬਿਰਧ ਆਸ਼ਰਮ ਝਾਖੋਲਾਹੜੀ ਵਿੱਚ ਰਹਿ ਰਹੇ ਬਜੁਰਗਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਆਸ਼ਰਮ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਵਿਨੋਦ ਗੋਸਵਾਮੀ ਦੀ ਟੀਮ ਵੱਲੋਂ ਯੋਗਾ ਕਲਾਸ ਲਗਾਈ ਗਈ। ਉਨ੍ਹਾਂ ਨੇ ਬਜ਼ੁਰਗਾਂ ਨੂੰ ਕਪਾਲਭਾਤੀ ਤੇ ਹੋਰ ਵੀ ਯੋਗਾ ਕਰਨ ਦੇ ਤਰੀਕੇ ਸਮਝਾਏ। ਦਰਸ਼ਨ ਸ਼ਰਮਾ ਨੇ ਬਜ਼ੁਰਗਾਂ ਨੂੰ ਤਾਂਲੀਆ ਵਾਲਾ ਆਸਣ ਸਿਖਾਇਆ ਤੇ ਉਸ ਆਸਣ ਦੇ ਫਾਇਦੇ ਵੀ ਦੱਸੇ। ਇਸੇ ਤਰ੍ਹਾਂ ਰਵੀ ਮਹਾਜਨ ਤੇ ਸੰਗਰਾਮ ਨੇ ਬਜੁਰਗਾਂ ਨੂੰ ਆਤਮਾ ਤੇ ਪ੍ਰਮਾਤਮਾ ਦੇ ਰਿਸ਼ਤੇ ਤੇ ਸਬੰਧ ਦੀ ਮਹੱਤਤਾ ਤੇ ਚਾਨਣ ਪਾਇਆ। ਉਨ੍ਹਾਂ ਨੇ ਬਜੁਰਗਾਂ ਨੂੰ ਇਹ ਵੀ ਦੱਸਿਆ ਕਿ ਹੁਣ ਤੁਹਾਡਾ ਇਸ ਧਰਤੀ ਤੇ ਦੁਬਾਰਾ ਜਨਮ ਹੋਇਆ ਹੈ ਤੇ ਬਾਕੀ ਜੋਂ ਕੁੱਝ ਵੀ ਤੁਹਾਡੇ ਨਾਲ ਪਿੱਛੇ ਪਰਿਵਾਰ ਵਿੱਚ ਹੋਇਆ ਹੈ ਉਸ ਨੂੰ ਤੁਸੀਂ ਸਾਰੇ ਰੱਬ ਦਾ ਭਾਣਾ ਮੰਨ ਕੇ ਭੁੱਲ ਜਾਓ ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੋ। ਉਨ੍ਹਾਂ ਨੇ ਬਜ਼ੁਰਗਾਂ ਨਾਲ ਦੁੱਖ ਵੀ ਸਾਂਝੇ ਕੀਤੇ। ਵਿਨੋਦ ਤੇ ਉਨ੍ਹਾਂ ਦੀ ਟੀਮ ਨੇ ਆਸ਼ਰਮ ਪ੍ਰਬੰਧਕਾਂ ਨੂੰ ਦੱਸਿਆ ਕਿ ਪ੍ਰਮਾਤਮਾ ਨੇ ਇਹਨਾਂ ਬਜੁਰਗਾਂ ਦੇ ਚਰਨਾਂ ਵਿੱਚ ਸਾਡੀ ਸੇਵਾ ਲਗਾਈ ਹੈ ਤੇ ਅਸੀ ਹਮੇਸ਼ਾ ਹੀ ਇੱਥੇ ਆ ਕੇ ਸੱਚ ਦਿਲ ਨਾਲ ਸੇਵਾ ਕਰਦੇ ਰਹਾਂਗੇ। ਆਸ਼ਰਮ ਸੁਪਰਡੈਂਟ ਨੇ ਆਏ ਹੋਏ ਮਹਿਮਾਨਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਪਰਿਵਾਰ ਨੂੰ ਚਲਾਉਣ ਲਈ ਤੁਹਾਡਾ ਸਾਰਿਆਂ ਦਾ  ਸਹਿਯੋਗ ਚਾਹੀਦਾ ਹੈ, ਕਿਉਕਿ ਇਹ ਮੇਰਾ ਹੀ ਨਹੀਂ ਸਾਡਾ ਸਾਰਿਆਂ ਦਾ ਸਾਂਝਾ  ਘਰ ਹੈ। ਇਸ ਕਰਕੇ ਤੁਸੀਂ ਸਾਡਾ ਸਾਰਿਆਂ ਦਾ ਜਿਆਦਾ ਤੋਂ ਜਿਆਦਾ ਸਿਹਯੋਗ ਦਿਓ। ਇਸ ਮੌਕੇ ਤੇ ਆਸ਼ਰਮ ਪ੍ਰਧਾਨ ਸਤਨਾਮ ਸਿੰਘ, ਆਸਰਮ ਸੁਪਰਡੈਂਟ  ਅੰਜਲੀ ਸ਼ਰਮਾ, ਯੋਗਾ ਟੀਮ ਮੈਂਬਰ ਤੇ ਆਸ਼ਰਮ ਸਮੂਹ ਸਟਾਫ਼ ਸਵਿਤਾ, ਕਾਜਲ, ਕੁਲਵਿੰਦਰ ਕੌਰ, ਸਕੁੰਤਲਾ, ਤਰਸੇਮ ਲਾਲ, ਰਾਜੇਸ਼ ਕੁਮਾਰ, ਰਮਫੁਲ ਆਦਿ ਮੌਜੂਦ ਸਨ।